ਸਕਿੱਲਡ ਨੌਜਵਾਨਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹੈ ਮੰਗ : ਅਮਨ ਅਰੋੜਾ
Saturday, Jun 15, 2024 - 01:18 PM (IST)
ਨਵਾਂਸ਼ਹਿਰ/ਬਲਾਚੌਰ (ਤ੍ਰਿਪਾਠੀ, ਮਨੋਰੰਜਨ, ਕਟਾਰੀਆ) -ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਪੰਜਾਬ ਵਿਖੇ ਐੱਲ ਐਂਡ ਟੀ ਕੰਪਨੀ ਅਤੇ ਸਕਿੱਲ ਯੂਨੀਵਰਸਿਟੀ ਵਿਚਕਾਰ ਯੂਨੀਵਿਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੰਪਨੀ ਵਿਚ ਹੀ ਨੌਕਰੀ ਦਿਵਾਉਣ ਲਈ ਕੀਤੇ ਗਏ ਸਮਝੌਤੇ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਚੁੱਕਣਾ ਅੱਜ ਦੇ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਕਿੱਲ ਨੌਜਵਾਨਾਂ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਬਹੁਤ ਮੰਗ ਹੈ ਅਤੇ ਦੂਸਰੇ ਦੇਸ਼ ਭਾਰਤ ਵਰਗੇ ਦੇਸ਼ ਜਿੱਥੇ ਨੌਜਵਾਨ ਉਮਰ ਵਰਗ ਦੀ ਗਿਣਤੀ ਜ਼ਿਆਦਾ ਹੈ, ਨੂੰ ਸਕਿੱਲਡ ਮੈਨਪਾਵਰ ਦੀ ਨਜ਼ਰ ਦੇ ਤੌਰ ’ਤੇ ਵੇਖਦੇ ਹਨ ਅਤੇ ਵੱਧ ਤੋਂ ਵੱਧ ਸਕਿੱਲਡ ਨੌਜਵਾਨਾਂ ਨੂੰ ਆਪਣੇ ਆਪਣੇ ਦੇਸ਼ ’ਚ ਇਮੀਗਰੇਸ਼ਨ ਦਿੰਦੇ ਹਨ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹੱਥਾਂ ਨੂੰ ਲੱਗੀ 'ਸ਼ਹਿਬਾਜ਼' ਦੇ ਨਾਂ ਦੀ ਮਹਿੰਦੀ, ਭਲਕੇ ਹੋਣਗੀਆਂ ਲਾਵਾਂ
ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਿੱਤੇ ਵਿਚ ਸਕਿੱਲ ਹਾਸਲ ਕਰਨਾ ਇਕ ਕਲਾ ਹੈ ਅਤੇ ਇਸ ਨੂੰ ਕੜੀ ਮਿਹਨਤ ਅਤੇ ਵਾਰ ਵਾਰ ਯਤਨ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਸਕਿੱਲ ਮੈਨ ਪਾਵਰ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਸਾਊਥ ਕੋਰੀਆ, ਜਾਪਾਨ, ਯੂ. ਕੇ. ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਕਿੱਲ ਮੈਨ ਪਾਵਰ ਭਾਰਤ ਦੇ ਮੁਕਾਬਲੇ ਜ਼ਿਆਦਾ ਹੈ ਅਤੇ ਉਹ ਇਸੇ ਕਰਕੇ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਵੀ ਇਕ ਵਿਕਾਸਸ਼ੀਲ ਦੇਸ਼ ਹੈ ਅਤੇ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਪੰਜਾਬ ਵਰਗੇ ਸੰਸਥਾਨ ਸਕਿੱਲ ਮੈਨ ਪਾਵਰ ਨੂੰ ਵਧਾਉਣ ਲਈ ਅਹਿਮ ਯੋਗਦਾਨ ਦੇ ਰਹੇ ਹਨ। ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਹੋੜ ਵਧ ਗਈ ਹੈ ਅਤੇ ਬਾਰ੍ਹਵੀਂ ਪਾਸ ਕਰ ਕੇ ਆਈਲਟਸ ਕਰਨ ਉਪਰੰਤ ਨੌਜਵਾਨ ਪੀਡ਼੍ਹੀ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਲਈ ਜਾ ਰਹੀ ਹੈ ਪਰ ਕਿਸੇ ਕਿੱਤੇ ਵਿਚ ਮਹਾਰਤ ਅਤੇ ਸਕਿੱਲ ਹਾਸਲ ਨਾ ਹੋਣ ਕਰ ਕੇ ਨੌਜਵਾਨ ਪੂਰੀ ਤਰ੍ਹਾਂ ਨਾਲ ਵਿਦੇਸ਼ਾਂ ਵਿਚ ਕਾਮਯਾਬ ਨਹੀਂ ਹੋ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
ਜੇਕਰ ਨੌਜਵਾਨ ਕਿਸੇ ਕਿੱਤੇ ਵਿਚ ਮਹਾਰਤ ਅਤੇ ਸਕਿੱਲ ਹਾਸਲ ਕਰ ਕੇ ਵਿਦੇਸ਼ਾਂ ਵਿਚ ਜਾਣ ਤਾਂ ਉਹ ਪਿੱਛੇ ਆਪਣੇ ਮਾਤਾ ਪਿਤਾ ਦੀ ਵਧੀਆ ਢੰਗ ਨਾਲ ਆਰਥਿਕ ਸਹਾਇਤਾ ਵੀ ਕਰ ਸਕਦੇ ਹਨ ਅਤੇ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਆਰਥਿਕ ਤੌਰ ’ਤੇ ਮਜ਼ਬੂਤ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਕਿਸੇ ਕਿੱਤੇ ਵਿਚ ਮਹਾਰਤ ਹਾਸਲ ਕਰ ਕੇ ਹੀ ਅੱਗੇ ਵੱਧਣ ਅਤੇ ਕਡ਼੍ਹੀ ਮਿਹਨਤ ਨਾਲ ਕੀਤਾ ਗਿਆ। ਪ੍ਰਿਆਸ ਹਮੇਸ਼ਾ ਸਹੀ ਸਾਬਿਤ ਹੁੰਦਾ ਹੈ। ਇਸ ਦੌਰਾਨ ਵੱਖ-ਵੱਖ ਕਿੱਤਿਆਂ ਵਿਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫਿਆਂ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੋਡ਼ਾ, ਵਾਇਸ ਚਾਂਸਲਰ ਏ. ਐੱਸ. ਚਾਵਲਾ, ਪ੍ਰੋ. ਵਾਈਸ ਚਾਂਸਲਰ ਡਾ. ਪਰਮਿੰਦਰ ਕੌਰ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅਧਿਆਪਕ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਕੁਵੈਤ 'ਚ ਵਾਪਰੇ ਅਗਨੀਕਾਂਡ 'ਚ ਹੁਸ਼ਿਆਰਪੁਰ ਦੇ ਵਿਅਕਤੀ ਦੀ ਵੀ ਹੋਈ ਮੌਤ, 3 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।