ਹਮਲਾਵਰਾਂ ਨੇ ਟਰੈਕਟਰ ਸਵਾਰ ਪ੍ਰਵਾਸੀ ਮਜ਼ਦੂਰ ਨਾਲ ਕੀਤੀ ਕੁੱਟਮਾਰ
Friday, Oct 04, 2024 - 06:40 PM (IST)
ਟਾਂਡਾ ਉੜਮੁੜ (ਪੰਡਿਤ )- ਘੋੜਾਵਾਹਾ ਜੌੜਾ ਸੰਪਰਕ ਸੜਕ ’ਤੇ ਬੀਤੀ ਰਾਤ 4 ਅਣਪਛਾਤੇ ਹਮਲਾਵਰਾਂ ਨੇ ਟਰੈਕਟਰ ਸਵਾਰ ਪ੍ਰਵਾਸੀ ਮਜ਼ਦੂਰ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਪ੍ਰਵਾਸੀ ਮਜ਼ਦੂਰ ਰਾਜੂ ਨਿਸ਼ਾਦ ਵਾਸੀ ਦੇਹਰੀਵਾਲ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਤੋਂ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਵੇਵਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੌਰਾਨ ਚੁੱਲ੍ਹਾ ਟੈਕਸ ਬਣਿਆ ਵਿਵਾਦ ਦਾ ਵਿਸ਼ਾ, ਜਾਣੋ ਕੀ ਹੁੰਦਾ ਹੈ ਚੁੱਲ੍ਹਾ ਟੈਕਸ
ਇਸ ਮੌਕੇ ਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਲਾਲ ਨੇ ਦੱਸਿਆ ਉਨ੍ਹਾਂ ਕੋਲ ਖੇਤ-ਮਜ਼ਦੂਰੀ ਕਰਨ ਵਾਲਾ ਰਾਜੂ ਜਦੋਂ ਟਰੈਕਟਰ ’ਤੇ ਸਵਾਰ ਹੋ ਕੇ ਘੋੜਾਵਾਹਾ ਤੋਂ ਪਿੰਡ ਆ ਰਿਹਾ ਸੀ ਤਾਂ 9 ਵਜੇ ਦੇ ਕਰੀਬ ਰਾਹ ਵਿਚ 4 ਵਿਅਕਤੀਆਂ ਨੇ ਉਸ ਦਾ ਟਰੈਕਟਰ ਖੋਹਣ ਦੀ ਕੋਸ਼ਿਸ਼ ਕਰਦਿਆਂ ਉਸ ਨਾਲ ਕੁੱਟਮਾਰ ਕਰਦੇ ਹੋਏ ਜ਼ਖ਼ਮੀ ਕਰ ਦਿੱਤਾ। ਇਸ ਬਾਰੇ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਸਤਿਸੰਗ ਘਰ 'ਚ ਪਹੁੰਚਣਗੇ ਬਾਬਾ ਗੁਰਿੰਦਰ ਢਿੱਲੋਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ