ਮੇਅਰ ਵਿਨੀਤ ਧੀਰ ਨੇ ਦੂਜੇ ਦਿਨ ਫੀਲਡ ’ਚ ਜਾ ਕੇ ਕੀਤੀ ਚੈਕਿੰਗ, ਸਫ਼ਾਈ ਕਰਮਚਾਰੀ ਤੇ ਡਰਾਈਵਰਾਂ ਨੂੰ ਦਿੱਤੀ ਚਿਤਾਵਨੀ
Friday, Sep 19, 2025 - 03:26 PM (IST)

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਮੇਅਰ ਵਿਨੀਤ ਧੀਰ ਲਗਾਤਾਰ ਸਖ਼ਤੀ ਵਰਤ ਰਹੇ ਹਨ। ਵੀਰਵਾਰ ਲਗਾਤਾਰ ਦੂਜੇ ਦਿਨ ਉਨ੍ਹਾਂ ਸਵੇਰੇ-ਸਵੇਰੇ ਫੀਲਡ ਵਿਚ ਜਾ ਕੇ ਸਾਫ਼-ਸਫ਼ਾਈ ਨਾਲ ਜੁੜੇ ਹਾਲਾਤ ਦਾ ਜਾਇਜ਼ਾ ਲਿਆ। ਸਵੇਰੇ 7 ਵਜੇ ਮੇਅਰ ਵਨੀਤ ਧੀਰ ਬਸਤੀ ਸ਼ੇਖ ਜ਼ੋਨ ਦਫਤਰ, ਵੀਰ ਬਬਰੀਕ ਚੌਕ ਤੋਂ ਬਸਤੀ ਨੌ ਤਕ ਵਾਰਡ ਦੀ ਮੁੱਖ ਸੜਕ ਦਾ ਦੌਰਾ ਕੀਤਾ ਅਤੇ ਕੂੜੇ ਦੇ ਜੀ. ਵੀ. ਪੀ. ਪੁਆਇੰਟ ਦਾ ਮੁਆਇਨਾ ਕੀਤਾ। ਇਸ ਦੌਰਾਨ ਇਕ ਸਫ਼ਾਈ ਕਰਮਚਾਰੀ ਕੂੜੇ ਨਾਲ ਭਰੀ ਰਿਕਸ਼ਾ ਸੜਕ ਕਿਨਾਰੇ ਖਾਲੀ ਕਰਦਾ ਪਾਇਆ ਗਿਆ। ਮੌਕੇ ’ਤੇ ਮੌਜੂਦ ਏਰੀਆ ਸੈਨੇਟਰੀ ਸੁਪਰਵਾਈਜ਼ਰ ਰਾਜ ਕੁਮਾਰ ਦੀ ਹਾਜ਼ਰੀ ਵਿਚ ਮੇਅਰ ਨੇ ਸਬੰਧਤ ਕਰਮਚਾਰੀ ਨੂੰ ਸਖ਼ਤ ਚਿਤਾਵਨੀ ਦਿੱਤੀ। ਇਸ ਦੇ ਬਾਅਦ ਮੇਅਰ ਵਿਨੀਤ ਧੀਰ ਜੋਤੀ ਨਗਰ ਡੰਪ ਪਹੁੰਚੇ, ਜਿੱਥੇ ਲਗਾਤਾਰ ਮੀਂਹ ਕਾਰਨ ਕੂੜੇ ਦੇ ਢੇਰ ਲੱਗੇ ਹੋਏ ਸਨ। ਉਨ੍ਹਾਂ ਠੇਕੇਦਾਰ ਆਕਾਸ਼ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸ਼ਾਮ ਤਕ ਹਰ ਹਾਲ ਵਿਚ ਡੰਪ ਨੂੰ ਪੂਰੀ ਤਰ੍ਹਾਂ ਸਾਫ ਕੀਤਾ ਜਾਵੇ।
ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ
ਸਵੇਰੇ 7.30 ਤੋਂ 10.30 ਵਜੇ ਤਕ ਮੇਅਰ ਵਨੀਤ ਧੀਰ ਨੇ ਪੈਟਰੋਲ ਪੰਪ ’ਤੇ ਲਗਾਤਾਰ ਬੈਠ ਕੇ ਡਰਾਈਵਰਾਂ ਨੂੰ ਸਵੇਰੇ 9 ਵਜੇ ਤਕ ਸਮੇਂ ’ਤੇ ਪੈਟਰੋਲ ਭਰਵਾਉਣ ਦੇ ਨਿਰਦੇਸ਼ ਦਿੱਤੇ। ਲਾਪ੍ਰਵਾਹੀ ਵਰਤਣ ਵਾਲੇ 7 ਟਿੱਪਰ ਡਰਾਈਵਰਾਂ ਨੂੰ ਲਿਖਤੀ ਵਿਚ ਚਿਤਾਵਨੀ ਚਿੱਠੀ ਜਾਰੀ ਕੀਤੀ ਗਈ। ਨਗਰ ਨਿਗਮ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਈ ਮੇਅਰ ਦੇ ਹੁਕਮ ’ਤੇ ਰੋਡ ਸਵੀਪਿੰਗ ਮਸ਼ੀਨਾਂ ਅਤੇ ਵਾਟਰ ਸਪਰਿੰਕਲਰ ਵਾਹਨਾਂ ਲਈ ਵ੍ਹਟਸਐਪ ਗਰੁੱਪ ਬਣਾਏ ਗਏ, ਜਿਨ੍ਹਾਂ ਨੂੰ ਮੇਅਰ ਅਾਫਿਸ ਦੇ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ। ਇਸ ਕੜੀ ਵਿਚ 5 ਰੀਫਿਯੂਜ਼ ਕੰਪ੍ਰੈਕਟਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਕਿ ਹੁਸ਼ਿਆਰਪੁਰ ਰੋਡ ਤੋਂ ਲੁਧਿਆਣਾ ਰੋਡ, ਮਹਾਵੀਰ ਮਾਰਗ, ਨਾਰਥ ਹਲਕਾ, ਕਪੂਰਥਲਾ ਰੋਡ ਅਤੇ ਇੰਡਸਟਰੀਅਲ ਏਰੀਆ ਸਮੇਤ ਸਾਰੇ ਪ੍ਰਮੁੱਖ ਕਮਰਸ਼ੀਅਲ ਇਲਾਕਿਆਂ ਨੂੰ ਕਵਰ ਕਰਨ। ਮੇਅਰ ਧੀਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਂਬੱਧ ਕਾਰਵਾਈ ਕਰਨੀ ਹੀ ਹੋਵੇਗੀ।
ਇਹ ਵੀ ਪੜ੍ਹੋ: Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8