ਪੰਜਾਬ ਸਰਕਾਰ ਤੇ ਜਲੰਧਰ ਦੇ ਮੇਅਰ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ, GT ਰੋਡ ਜਾਮ ਕਰਕੇ ਕੱਢੀ ਭੜਾਸ
Monday, Feb 09, 2026 - 03:03 PM (IST)
ਜਲੰਧਰ (ਮਾਹੀ,ਕੁੰਦਨ, ਪੰਕਜ)- ਜਲੰਧਰ ਅੰਮ੍ਰਿਤਸਰ ਜੀ. ਟੀ. ਰੋਡ ਵਿਖੇ ਸਥਿਤ ਸੂਰਾਨੱਸੀ ਦੇ ਗੁਰੂ ਨਾਨਕ ਨਗਰ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜਲੰਧਰ ਦੇ ਮੇਅਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵਾਰਡ ਨੰਬਰ 84 'ਚ ਕਾਫ਼ੀ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਹੈ, ਜਿਸ ਨੂੰ ਸਰਕਾਰ ਦੇ ਨੁਮਾਉਂਦਿਆਂ ਵੱਲੋਂ ਹੱਲ ਨਹੀਂ ਕਰਵਾਇਆ ਜਾ ਰਿਹਾ।
ਇਹ ਵੀ ਪੜ੍ਹੋ: ਧੀ ਦੀ ਮੌਤ ਦਾ ਸੁਣ ਰੋਂਦਿਆਂ ਬੋਲੀ ਮਾਂ "ਹਾਏ ਮੇਰੀ ਸ਼ਿਵੂ, ਮੈਨੂੰ ਇਕ ਵਾਰ ਮਿਲ ਜਾ ਪੁੱਤ...", ਭੈਣ ਨੇ ਵੀ ਕੀਤੇ ਖ਼ੁਲਾਸੇ

ਉਨ੍ਹਾਂ ਕਿਹਾ ਕਿ ਵਾਰਡ ਦੇ ਕੌਂਸਲਰ ਸੀਵਰੇਜ ਨੂੰ ਖੁੱਲ੍ਹਵਾਉਣ ਲਈ ਕਾਫ਼ੀ ਯਤਨ ਕਰ ਰਹੇ ਹਨ ਪਰ ਕਾਰਪੋਰੇਸ਼ਨ ਵੱਲੋਂ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਨਹੀਂ ਭੇਜੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਗਲੀਆਂ ਵਿੱਚੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੋਇਆ ਹੈ, ਜਿਸ ਨਾਲ ਪੂਰੇ ਮੁਹੱਲੇ 'ਚ ਬਦਬੂ ਦਾ ਆਲਮ ਬਣਿਆ ਹੋਇਆ ਹੈ। ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਹੀ ਦੇ ਰਿਹਾ। ਇਸ ਕਰਕੇ ਨਾ ਚਾਹੁੰਦਿਆਂ ਵੀ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ : ਸੁਖਜਿੰਦਰ ਰੰਧਾਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
