ਮਾਸਕ ਨਾ ਪਾਉਣ ''ਤੇ 40 ਵਿਅਕਤੀਆਂ ਦੇ ਕੱਟੇ ਚਲਾਨ
Thursday, May 28, 2020 - 10:55 PM (IST)

ਦਸੂਹਾ,(ਝਾਵਰ) : ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੇ ਐੱਸ. ਐੱਸ. ਪੀ. ਗੌਰਵ ਗਰਗ ਦੇ ਹੁਕਮਾਂ ਅਨੁਸਾਰ ਹਰ ਵਿਅਕਤੀ ਮਾਸਕ ਦੀ ਵਰਤੋਂ ਕਰੇ। ਸਕੂਟਰ-ਮੋਟਰਸਾਈਕਲ 'ਤੇ ਇਕ ਵਿਅਕਤੀ ਤੋਂ ਵਧ ਕਿਸੇ ਨੂੰ ਬਿਠਾਇਆ ਨਾ ਜਾਵੇ ਅਤੇ ਕਾਰਾਂ ਵਿਚ ਸਿਹਤ ਵਿਭਾਗ ਦੀ ਐਡਵਾਈਜ਼ਰੀ 'ਤੇ ਅਮਲ ਕੀਤਾ ਜਾਵੇ। ਇਸ ਸਬੰਧੀ ਟਰੈਫਿਕ ਇੰਚਾਰਜ ਏ. ਐੱਸ. ਆਈ. ਅਜਮੇਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੱਸ ਸਟੈਂਡ, ਗਰਨਾ ਸਾਹਿਬ ਤੇ ਅਲੱਗ-ਅਲੱਗ ਥਾਵਾਂ ਵਿਖੇ ਚੈਕਿੰਗ ਕੀਤੀ ਗਈ।
ਇਸ ਮੌਕੇ 40 ਵਿਅਕਤੀਆਂ ਦੇ ਮਾਸਕ ਨਾ ਪਾਉਣ 'ਤੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਕਾਰ ਤੇ ਹੋਰ ਗੱਡੀਆਂ ਦੇ ਵੀ ਚਲਾਨ ਕੀਤੇ ਗਏ। ਇਸ ਮੌਕੇ ਟਰੈਫਿਕ ਇੰਚਾਰਜ ਏ. ਐੱਸ. ਆਈ. ਅਜਮੇਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਮਾਸਕ ਪਾਏ ਅਤੇ ਸਿਹਤ ਵਿਭਾਗ ਦੀ ਐਡਵਾਈਜ਼ਰੀ 'ਤੇ ਅਮਲ ਕਰੇ।