ਮਕਸੂਦਾਂ ਸਬਜ਼ੀ ਮੰਡੀ ’ਚ ਪਾਰਕਿੰਗ ਦਾ ਠੇਕਾ ਸੰਭਾਲਦੇ ਹੀ ਕੰਪਨੀ ਨੇ ਵਧਾ ਦਿੱਤੇ ਵਾਹਨਾਂ ਦੀ ਐਂਟਰੀ ਦੇ 3 ਗੁਣਾ ਰੇਟ

05/17/2023 2:57:25 PM

ਜਲੰਧਰ (ਜ. ਬ.)–ਮਕਸੂਦਾਂ ਸਬਜ਼ੀ ਮੰਡੀ ਵਿਚ 2023-24 ਦਾ ਪਾਰਕਿੰਗ ਠੇਕਾ ਮਾਰਕੀਟ ਕਮੇਟੀ ਨੇ ਅੰਮ੍ਰਿਤਸਰ ਦੀ ਕੰਪਨੀ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਨੂੰ ਸੌਂਪ ਦਿੱਤਾ ਹੈ। ਜਿਉਂ ਹੀ ਉਕਤ ਕੰਪਨੀ ਨੇ ਚਾਰਜ ਸੰਭਾਲਿਆ ਤਾਂ ਪਤਾ ਲੱਗਾ ਕਿ ਕੰਪਨੀ ਨੇ ਤੈਅ ਕੀਤੇ ਗਏ ਸਰਕਾਰੀ ਰੇਟਾਂ ਤੋਂ ਤਿੰਨ ਗੁਣਾ ਰੇਟ ਵਧਾ ਦਿੱਤੇ ਹਨ ਅਤੇ ਉਸਦੀਆਂ ਪਰਚੀਆਂ ਵੀ ਛਪਵਾ ਲਈਆਂ ਹਨ। 23 ਮਾਰਚ ਨੂੰ ‘ਜਗ ਬਾਣੀ’ ਨੇ ਖ਼ਬਰ ਛਾਪ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਕਤ ਕੰਪਨੀ ਨੇ ਪਿਛਲੇ ਸਾਲ ਤੋਂ 1.52 ਕਰੋੜ ਰੁਪਏ ਦੇ ਵਾਧੇ ਨਾਲ ਠੇਕਾ ਲੈ ਤਾਂ ਲਿਆ ਹੈ ਪਰ ਇਸ ਦਾ ਅਸਰ ਆਮ ਲੋਕਾਂ ’ਤੇ ਪਵੇਗਾ ਅਤੇ ਚਾਰਜ ਸੰਭਾਲਦੇ ਹੀ ਕੰਪਨੀ ਨੇ ਉਹੀ ਸਭ ਕੀਤਾ।

ਕੋਡ ਆਫ਼ ਕੰਡਕਟ ਹਟਦੇ ਹੀ ਠੇਕੇ ਦਾ ਚਾਰਜ ਲੈਣ ਵਾਲੀ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਕੰਪਨੀ ਦੇ ਠੇਕੇਦਾਰ ਦਲ-ਬਲ ਨਾਲ ਮਕਸੂਦਾਂ ਮੰਡੀ ਦੇ ਗੇਟਾਂ ’ਤੇ ਆਪਣੇ ਕਰਿੰਦਿਆਂ ਨੂੰ ਹਦਾਇਤਾਂ ਦਿੰਦੇ ਨਜ਼ਰ ਆਏ। ਬਾਅਦ ਵਿਚ ਪਤਾ ਲੱਗਾ ਕਿ ਦੋਪਹੀਆ ਵਾਹਨਾਂ ਦੀ ਐਂਟਰੀ ਜਿਹੜੀ ਫ੍ਰੀ ਤੈਅ ਕੀਤੀ ਗਈ ਹੈ, ਕੰਪਨੀ ਨੇ ਉਸ ਦੀਆਂ ਵੀ 20 ਰੁਪਏ ਦੀਆਂ ਪਰਚੀਆਂ ਛਪਵਾ ਲਈਆਂ ਹਨ। ਇਸ ਤੋਂ ਇਲਾਵਾ ਜਿਸ ਵਾਹਨ ਦਾ 40 ਰੁਪਏ ਤੈਅ ਹੈ, ਉਸ ਦੀਆਂ 100 ਰੁਪਏ ਦੀਆਂ ਪਰਚੀਆਂ ਬਣਾਈਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਸ ਲਈ ਵੋਟਾਂ ਪਾਈਆਂ ਸਨ ਤਾਂ ਕਿ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਰਾਹਤ ਮਿਲੇ ਪਰ ਲੋਕਾਂ ਨੂੰ ਇਸਦਾ ਉਲਟ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਕੋਈ ਵਾਹਨ ਨਹੀਂ ਹੈ, ਜਿਸ ਦੀ ਫ਼ੀਸ ਤਿੰਨ ਗੁਣਾ ਨਾ ਵਧਾਈ ਗਈ ਹੋਵੇ। ਮਾਰਕੀਟ ਕਮੇਟੀ ਵੀ ਆਪਣੇ ਪੱਧਰ ’ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਈ ਤਾਂ ਉਦੋਂ ਹੀ ਉਹ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ - ਡਾਕਟਰ ਦੀ ਲਾਪਰਵਾਹੀ, ਡਿਲਿਵਰੀ ਮਗਰੋਂ ਔਰਤ ਨੂੰ ਚੜ੍ਹਾ ਦਿੱਤਾ ਗ਼ਲਤ ਖ਼ੂਨ, ਪਲਾਂ 'ਚ ਉੱਜੜ ਗਿਆ ਪਰਿਵਾਰ

ਜ਼ਿਕਰਯੋਗ ਹੈ ਕਿ 2022-23 ਦਾ ਪਾਰਕਿੰਗ ਠੇਕਾ ਗੁੱਡਲਕ ਕੰਪਨੀ ਨੂੰ ਮਿਲਿਆ ਸੀ। ਇਹ ਕੰਪਨੀ ਕਾਫੀ ਪੁਰਾਣੀ ਹੈ ਅਤੇ ਹੋਰ ਵੀ ਸ਼ਹਿਰਾਂ ਦੀਆਂ ਮੰਡੀਆਂ ਵਿਚ ਆਪਣੇ ਠੇਕੇ ਚਲਾ ਰਹੀ ਹੈ। ਉਹ ਠੇਕਾ ਗੁੱਡਲਕ ਕੰਪਨੀ ਨੇ 3.25 ਕਰੋੜ ਦਾ ਲਿਆ ਸੀ। ਜਿਉਂ ਹੀ ਠੇਕਾ ਖਤਮ ਹੋਇਆ ਤਾਂ ਮਕਸੂਦਾਂ ਸਬਜ਼ੀ ਮੰਡੀ ਦਾ ਪਾਰਕਿੰਗ ਠੇਕਾ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਨੇ ਲੈ ਲਿਆ, ਜਿਹੜਾ 4.77 ਕਰੋੜ ਦਾ ਸੀ। ਪਿਛਲੇ ਸਾਲ ਤੋਂ 1.52 ਕਰੋੜ ਦਾ ਵੱਧ ਠੇਕਾ ਲੈਣ ਵਾਲੀ ਇਸ ਕੰਪਨੀ ਕੋਲ ਕੋਈ ਤਜਰਬਾ ਵੀ ਨਹੀਂ ਹੈ। ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਸਨੇ ਵੀ ਸਿਰਫ਼ ਰੈਵੇਨਿਊ ਵਧਾਉਣ ਵੱਲ ਧਿਆਨ ਦਿੱਤਾ, ਜਿਸ ਖਾਤਿਰ ਕੰਪਨੀ ਨੇ ਆਪਣੇ ਪੱਧਰ ’ਤੇ ਤਿੰਨ ਗੁਣਾ ਰੇਟ ਵਧਾ ਦਿੱਤੇ ਹਨ।

ਇਹ ਵੀ ਪੜ੍ਹੋ - ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ


shivani attri

Content Editor

Related News