ਕੰਮ ਚਲਾਉਣ ਲਈ ਲਿਆ ਕਰਜ਼ਾ, ਮੋੜਨ ''ਚ ਹੋਈ ਦੇਰੀ ਤਾਂ ਪ੍ਰੇਸ਼ਾਨ ਹੋ ਕੇ ਨਿਗਲ ਲਿਆ ਜ਼ਹਿਰੀਲਾ ਪਦਾਰਥ
Wednesday, Oct 09, 2024 - 05:23 AM (IST)
ਜਲੰਧਰ (ਰਮਨ)– ਦੇਰ ਰਾਤ ਇਕ 38 ਸਾਲਾ ਵਿਅਕਤੀ ਨੇ ਲੈਣਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੰਭੀਰ ਹਾਲਤ ਵਿਚ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਨੰਬਰ 3 ਦੀ ਪੁਲਸ ਨੂੰ ਉਕਤ ਮਾਮਲੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ।
ਸਿਵਲ ਹਸਪਤਾਲ ਵਿਚ ਦਾਖਲ ਵਿਅਕਤੀ ਦੇ ਭਰਾ ਦੀਪਕ ਮਹਿਰਾ ਨੇ ਦੱਸਿਆ ਕਿ ਉਸ ਦਾ ਭਰਾ ਅੱਡਾ ਹੁਸ਼ਿਆਰਪੁਰ ਨੇੜੇ ਕਰਤਾਰ ਢਾਬਾ ਚਲਾਉਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਢਾਬਾ ਚਲਾਉਣ ਲਈ ਉਸ ਦੇ ਭਰਾ ਨੇ ਕੁਝ ਲੋਕਾਂ ਕੋਲੋਂ ਵਿਆਜ ’ਤੇ ਪੈਸੇ ਉਧਾਰ ਲਏ ਸਨ।
ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ
ਉਧਾਰ ਲਏ ਗਏ ਪੈਸਿਆਂ ਨੂੰ ਮੋੜਨ ਵਿਚ ਦੇਰੀ ਹੋ ਗਈ, ਜਿਸ ਤੋਂ ਬਾਅਦ ਲੈਣਦਾਰਾਂ ਨੇ ਢਾਬੇ ’ਤੇ ਆ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਸ ਦੇ ਭਰਾ ਨੇ ਸੋਮਵਾਰ ਸ਼ਾਮੀਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਉਸ ਦਾ ਪਰਿਵਾਰ ਇਲਾਜ ਲਈ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੇ ਭਰਾ ਲਈ ਨਿਆਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 'ਹੈਲੋ ! ਤੇਰਾ ਭਰਾ ਮੇਰਾ ਫ਼ੋਨ ਨੀ ਚੁੱਕਦਾ...', ਅੱਧੀ ਰਾਤੀਂ ਆਏ ਫ਼ੋਨ ਮਗਰੋਂ ਕਬੱਡੀ ਖਿਡਾਰੀ ਦੇ ਘਰ ਪੈ ਗਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e