ਨਾਬਾਲਗ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ’ਚ ਵਿਅਕਤੀ ਨੂੰ 3 ਸਾਲ 3 ਮਹੀਨੇ ਦੀ ਸਜ਼ਾ

Thursday, Feb 01, 2024 - 05:53 PM (IST)

ਨਾਬਾਲਗ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ’ਚ ਵਿਅਕਤੀ ਨੂੰ 3 ਸਾਲ 3 ਮਹੀਨੇ ਦੀ ਸਜ਼ਾ

ਰੂਪਨਗਰ (ਕੈਲਾਸ਼)- ਨਾਬਾਲਗਾ ਦੀ ਸੁਰੱਖਿਆ ਲਈ ਸਮਾਜ ਨੂੰ ਇਕ ਵਾਰ ਫਿਰ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਕਲਾਂ ਦੇ ਸਲੀਮ ਪੁੱਤਰ ਬਰਕਤ ਅਲੀ ਨਿਵਾਸੀ ਨੂੰ 3 ਸਾਲ ਅਤੇ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਮਾਰਚ 2022 ਦਾ ਹੈ ਜਦੋਂ 13 ਮਾਰਚ 2022 ਨੂੰ ਨਾਬਾਲਗ ਪੀੜਤਾ ਪਾਣੀ ਲੈਣ ਲਈ ਜੰਗਲ ’ਚ ਜਾ ਰਹੀ ਸੀ ਤਾਂ ਉਦੋਂ ਦੋਸ਼ੀ ਨੇ ਆਪਣੇ ਸਾਥੀ ਨਾਲ ਮਿਲ ਕੇ ਨਾਬਾਲਗਾ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ,  ਜਿਸ ’ਤੇ ਧਾਰਾ 323, 354, 363, 511 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੀ ਧਾਰਾ 12 ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ।

ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, ਡੋਸੇ 'ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ

ਪੁਲਸ ਨੇ 27 ਅਪ੍ਰੈਲ 2022 ਨੂੰ ਆਖਰੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ। ਮਾਮਲੇ ਦੀ ਸੁਣਵਾਈ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ’ਚ ਹੋਈ। ਸਰਕਾਰੀ ਵਕੀਲ ਦੇ ਤਰਕ ’ਤੇ ਸਹਿਮਤ ਹੁੰਦੇ ਹੋਏ ਰਮੇਸ਼ ਕੁਮਾਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਨੇ 25 ਜਨਵਰੀ 2024 ਨੂੰ ਮੁਲਜ਼ਮ ਸਲੀਮ ਨੂੰ ਦੋਸ਼ੀ ਠਹਿਰਾਇਆ ਅਤੇ ਉਸ ’ਤੇ ਧਾਰਾ 363 ਆਈ. ਪੀ. ਸੀ. ਦੀ ਧਾਰਾ 511 ਆਈ. ਪੀ. ਸੀ. ਤਹਿਤ 3 ਸਾਲ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਅਤੇ 3000 ਰੁਪਏ ਜੁਰਮਾਨਾ , ਧਾਰਾ 323, 354 ਅਤੇ ਪਾਕਸੋ ਐਕਟ ਦੀ ਧਾਰਾ 12 ਤਹਿਤ ਇਕ ਇਕ ਸਾਲ ਦੀ ਸਜ਼ਾ ਅਤੇ 1500 ਰੁਪਏ ਦੀ ਜੁਰਮਾਨਾ ਵੀ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News