ਮੁਨੀਸ਼ ਕਤਲਕਾਂਡ ਦਾ 5ਵਾਂ ਦੋਸ਼ੀ ਨਹੀਂ ਆਇਆ ਅੜਿੱਕੇ

Wednesday, Jul 22, 2020 - 01:58 PM (IST)

ਮੁਨੀਸ਼ ਕਤਲਕਾਂਡ ਦਾ 5ਵਾਂ ਦੋਸ਼ੀ ਨਹੀਂ ਆਇਆ ਅੜਿੱਕੇ

ਜਲੰਧਰ (ਵਰੁਣ)— ਮੁਨੀਸ਼ ਕਤਲਕਾਂਡ 'ਚ ਫਰਾਰ ਨਾਬਾਲਗ ਅਜੇ ਤੱਕ ਪੁਲਸ ਦੇ ਅੜਿੱਕੇ ਨਹੀਂ ਚੜ੍ਹਿਆ ਅਤੇ ਦੂਜੇ ਦੋਸ਼ੀਆਂ ਧਰਮਿੰਦਰ , ਉਸ ਦੇ ਪਿਤਾ ਉਪਿੰਦਰ, ਚਾਚੇ ਦੇ ਪੁੱਤ ਰਾਜੇਸ਼ (ਸਾਰੇ ਨਿਵਾਸੀ ਸ਼ੀਤਲ ਨਗਰ) ਸਮੇਤ ਜਾਨਕੀ ਨਗਰ ਦੇ ਰਹਿਣ ਵਾਲੇ ਸੂਰਜ ਅਤੇ ਬਲਬੀਰ ਨੂੰ ਰਿਮਾਂਡ 'ਤੇ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਬਾਜ਼ਾਰ 'ਚ ਭਿੜੇ ਨੌਜਵਾਨ

ਦੋਸ਼ੀਆਂ ਕੋਲੋਂ ਕਤਲ ਦੇ ਸਮੇਂ ਵਰਤਿਆ ਤੇਜ਼ਧਾਰ ਹਥਿਆਰ ਵੀ ਪੁਲਸ ਬਰਾਮਦ ਨਹੀਂ ਕਰ ਸਕੀ। ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਜਲਦ ਫਰਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਪਿੰਦਰ ਅਤੇ ਧਰਮਿੰਦਰ ਮਕਸੂਦਾਂ ਮੰਡੀ 'ਚ ਅਦਰਕ ਵੇਚਦੇ ਸਨ। ਜਦੋਂ ਤੋਂ ਮੁਨੀਸ਼ ਜੇਲ 'ਚੋਂ ਆਇਆ ਸੀ, ਉਹ ਉਨ੍ਹਾਂ ਕੋਲੋਂ ਕਈ ਵਾਰ ਨਾਜਾਇਜ਼ ਹਫਤਾ ਵਸੂਲੀ ਕਰ ਚੁੱਕਿਆ ਸੀ। ਪੈਸੇ ਨਾ ਦੇਣ 'ਤੇ ਉਹ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਕਾਰਨ ਉਕਤ ਦੋਸ਼ੀਆਂ ਨੇ ਮਿਲ ਕੇ ਮੁਨੀਸ਼ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨਿਊ ਜਵਾਲਾ ਨਗਰ 'ਚ ਸੁੱਟ ਦਿੱਤੀ ਸੀ। ਮੁਨੀਸ਼ ਆਪਣੀ ਪ੍ਰੇਮਿਕਾ ਦੇ ਪਤੀ ਦੀ ਹੱਤਿਆ ਦੇ ਦੋਸ਼ 'ਚ ਪਹਿਲਾਂ ਹੀ ਸਜ਼ਾ ਕੱਟ ਰਿਹਾ ਸੀ ਅਤੇ ਜੇਲ 'ਚੋਂ ਪੈਰੋਲ 'ਤੇ ਆਇਆ ਹੋਇਆ ਸੀ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਬਜ਼ੁਰਗ ਨੇ ਤੋੜਿਆ ਦਮ


author

shivani attri

Content Editor

Related News