ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
Thursday, Feb 20, 2020 - 08:29 PM (IST)

ਜਲੰਧਰ, (ਮਹੇਸ਼)— ਬਾਬਾ ਅੱਤਰ ਸਿੰਘ ਕਲੋਨੀ ਨੇੜੇ ਇਕ ਤੇਜ਼ ਰਫਤਾਰ ਸਵਿਫਟ ਕਾਰ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਪਰਾਗਪੁਰ ਪੁਲਸ ਚੌਕੀ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੋਮ ਨਾਥ (60) ਪੁੱਤਰ ਅਮੀ ਚੰਦ ਵਾਸੀ ਪਿੰਡ ਖੁਸਰੋਪੁਰ ਵਜੋਂ ਹੋਈ ਹੈ। ਮ੍ਰਿਤਕ ਸੋਮਨਾਥ ਆਪਣੇ ਸਾਈਕਲ 'ਤੇ ਘਰ ਤੋਂ ਸੋਫੀ ਪਿੰਡ ਲਈ ਨਿਕਲਿਆ ਸੀ ਕਿ ਰਾਹ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਸੋਮ ਨਾਥ ਨੂੰ ਉਸ ਦਾ ਭਤੀਜਾ ਕਸਤੂਰੀ ਲਾਲ ਤੇ ਪਰਿਵਾਰ ਦੇ ਹੋਰ ਮੈਂਬਰ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਚੌਕੀ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਕੇ 'ਤੋਂ ਫਰਾਰ ਹੋਏ ਕਾਰ ਸਵਾਰ ਮੁਲਜ਼ਮ ਖਿਲਾਫ ਥਾਣਾ ਜਲੰਧਰ ਕੈਂਟ 'ਚ ਕਸਤੂਰੀ ਲਾਲ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਸੋਮ ਨਾਥ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।