ਪੰਜਾਬ ''ਚ ਵੱਡੀ ਘਟਨਾ, ਡੇਰੇ ਦੇ ਭੰਨ ''ਤੇ ਦਰਵਾਜ਼ੇ ਤੇ ਲਗਾ ''ਤੀ ਅੱਗ
Sunday, Mar 09, 2025 - 01:56 PM (IST)

ਭੁਲੱਥ (ਰਜਿੰਦਰ)-ਨੇੜਲੇ ਪਿੰਡ ਖੱਸਣ ਤੋਂ ਮਾਨਾਂਤਲਵੰਡੀ ਰੋਡ ’ਤੇ ਖੇਤਾਂ ਵਿਚ ਸਥਿਤ ਡੇਰੇ ’ਤੇ ਬੀਤੀ ਰਾਤ ਚੋਰਾਂ ਵੱਲੋਂ ਕਮਰਿਆਂ ਦੇ ਦਰਵਾਜ਼ੇ ਤੋੜ ਕੇ ਇਕ ਕਮਰੇ ਅੰਦਰ ਨਸ਼ਾ ਕਰਕੇ ਇਥੇ ਪਏ ਸਾਮਾਨ ਨੂੰ ਅੱਗ ਲਾ ਦਿੱਤੀ ਗਈ ਅਤੇ ਜਾਂਦੇ ਹੋਏ ਇਥੋਂ ਇਕ ਸਾਈਕਲ ਵੀ ਚੋਰੀ ਕਰਕੇ ਲੈ ਗਏ। ਅੱਗ ਨਾਲ ਇਥੇ ਮਜ਼ਦੂਰਾਂ ਦੇ ਬਿਸਤਰੇ ਅਤੇ 2 ਮੰਜੇ ਸੜ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁੱਚਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਖੱਸਣ ਨੇ ਦੱਸਿਆ ਕਿ ਪਿੰਡ ਖੱਸਣ ਤੋਂ ਮਾਨਾਂਤਲਵੰਡੀ ਰੋਡ ’ਤੇ ਉਸ ਨੇ ਗੁਰਮੇਜ ਸਿੰਘ ਦੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਜਿੱਥੇ ਖੇਤਾਂ ਵਿਚ ਮਜ਼ਦੂਰਾਂ ਦੀ ਰਿਹਾਇਸ਼ ਲਈ ਡੇਰਾ ਵੀ ਬਣਿਆ ਹੋਇਆ ਹੈ। ਇਥੇ ਬੀਤੀ ਰਾਤ ਆਏ ਅਣਪਛਾਤੇ ਚੋਰਾਂ ਨੇ ਡੇਰੇ ਦੇ ਦੋ ਕਮਰਿਆਂ ਦੇ ਲੱਕੜ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਕਮਰੇ ਦੇ ਅੰਦਰ ਦਾਖ਼ਲ ਹੋ ਕੇ ਧੂਣੀ ਬਾਲੀ, ਅਜਿਹਾ ਲੱਗਦਾ ਸੀ ਕਿ ਇਥੇ ਬੈਠ ਕੇ ਨਸ਼ਾ ਕੀਤਾ ਗਿਆ ਹੋਵੇ। ਉਪਰੰਤ ਚੋਰ ਕਮਰੇ ਵਿਚ ਪਏ ਮਜ਼ਦੂਰਾਂ ਦੇ ਬਿਸਤਰਿਆਂ ਨੂੰ ਅੱਗ ਲਾ ਕੇ ਚਲੇ ਗਏ ਅਤੇ ਜਾਣ ਸਮੇਂ ਇਥੋਂ ਇਕ ਸਾਈਕਲ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ : ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਦੇ ਮਾਮਲੇ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਮਜ਼ਦੂਰਾਂ ਦੇ ਬਿਸਤਰੇ ਅਤੇ 2 ਮੰਜੇ ਸੜ ਗਏ ਹਨ। ਇਸ ਸਾਰੀ ਘਟਨਾ ਬਾਰੇ ਸਵੇਰੇ ਮੈਨੂੰ 6 ਵਜੇ ਰੋਜ਼ਾਨਾ ਵਾਂਗ ਡੇਰੇ ’ਤੇ ਪਹੁੰਚਣ ਵੇਲੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਥਾਣਾ ਭੁਲੱਥ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੂਜੇ ਪਾਸੇ ਸੂਚਨਾ ਮਿਲਣ ’ਤੇ ਥਾਣਾ ਭੁਲੱਥ ਦੀ ਪੁਲਸ ਨੇ ਉਕਤ ਜਗ੍ਹਾ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ਨੂੰ ਲੈ ਕੇ ਦਲ ਖ਼ਾਲਸਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e