ਮਾਈ ਹੀਰਾਂ ਗੇਟ ’ਚ ਕਿਤਾਬਾਂ ਦੀ ਦੁਕਾਨ ’ਤੇ ਹੰਗਾਮਾ, ਨਕਲੀ ਬੁੱਕ ਵੇਚਣ ਦੇ ਲਾਏ ਦੋਸ਼

03/04/2021 5:37:37 PM

ਜਲੰਧਰ (ਸੋਨੂੰ)— ਜਲੰਧਰ ਦੇ ਮਾਈ ਹੀਰਾਂ ਗੇਟ ’ਚ ‘ਸਟੂਡੈਂਟਸ ਬੁੱਕ ਵਰਲਡ’ ਨਾਂ ਦੀ ਕਿਤਾਬਾਂ ਦੀ ਦੁਕਾਨ ’ਚ ਅੱਜ ਦੁਪਹਿਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਆਈ. ਏ. ਐੱਸ. ਪ੍ਰੀਖਿਆ ਦੀ ਇੰਡੀਅਨ ਪੋਲਿਟੀ ਨਾਂ ਦੀ ਕਿਤਾਬ ਮੰਗੀ। 

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

PunjabKesari
ਨੌਜਵਾਨ ਨੇ ਕਿਹਾ ਕਿ ਉਹ ਕੰਪਨੀ ਦਾ ਇੰਵੈਸਟੀਗੇਸ਼ਨ ਏਜੰਟ ਹੈ ਅਤੇ ਇਹ ਕਿਤਾਬ ਨਕਲੀ ਹੈ। ਉਸ ਨੇ ਕਿਹਾ ਕਿ ਦੁਕਾਨਦਾਰ ਨੇ ਉਸ ਨੂੰ ਥੱਪੜ ਮਾਰੇ ਅਤੇ ਪੁਲਸ ਬੁਲਾ ਲਈ। ਦੁਕਾਨਦਾਰ ਨੇ ਇਲਜ਼ਾਮ ਲਾਇਆ ਕਿ ਨੌਜਵਾਨ ਨੇ ਉਸ ਨੂੰ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਮੰਗੇ ਹਨ। ਮੌਕੇ ’ਤੇ ਥਾਣਾ ਨੰਬਰ ਤਿੰਨ ਦੀ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

PunjabKesari
ਮਿਲੀ ਜਾਣਕਾਰੀ ਮੁਤਾਬਕ ਫਰਮਾਨ ਨਾਂ ਦੇ ਨੌਜਵਾਨ ਦਾ ਕਹਿਣਾ ਸੀ ਕਿ ਉਹ ਜੁਰਿਸ ਸਾਲਿਊਸ਼ਨ ਨਾਂ ਦੀ ਗਾਜ਼ੀਆਬਾਦ ਸਥਿਤ ਕੰਪਨੀ ਦਾ ਇੰਵੈਸਟੀਗੇਸ਼ਨ ਏਜੰਟ ਹੈ ਅਤੇ ਉਸ ਨੇ ਜੋ ਕਿਤਾਬ ਮੰਗੀ ਸੀ ਉਹ ਨਕਲੀ ਸੀ। ਜਦੋਂ ਉਸ ਨੇ ਕੰਪਨੀ ਨੂੰ ਸੂਚਨਾ ਦਿੱਤੀ ਤਾਂ ਦੁਕਾਨਦਾਰ ਹੱਥੋਪਾਈ ’ਤੇ ਉਤਰ ਆਇਆ ਹੈ। ਦੁਕਾਨਦਾਰ ਉਸ ’ਤੇ ਗਲਤ ਇਲਜ਼ਾਮ ਲਗਾਉਣ ਲੱਗਾ ਕਿ ਉਸ ਨੇ ਪੈਸੇ ਮੰਗੇ ਹਨ। ਉਥੇ ਹੀ ਦੁਕਾਨ ਸਾਹਿਲ ਨੇ ਕਿਹਾ ਕਿ ਉਕਤ ਨੌਜਵਾਨ ਗਲਤ ਕਹਿ ਰਿਹਾ ਸੀ ਕਿ ਕਿਤਾਬ ਨਕਲੀ ਹੈ ਅਤੇ ਪੈਸੇ ਮੰਗਣ ਲੱਗਾ। ਉਸ ਨੇ ਨੌਜਵਾਨ ਵੱਲੋਂ ਲਾਏ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। 

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਰਾਜ ਸਭਾ ਮੈਂਬਰ ਢੀਂਡਸਾ ਨੇ ਲਗਵਾਇਆ ਕੋਰੋਨਾ ਦਾ ਟੀਕਾ


shivani attri

Content Editor

Related News