ਮਹਿੰਦੀਪੁਰ ਬਾਲਾਜੀ ਦਾ ਜਗਰਾਤਾ, ਭਜਨਾਂ ''ਤੇ ਝੂੰਮੇ ਸ਼ਰਧਾਲੂ

Sunday, Jun 16, 2019 - 06:08 PM (IST)

ਮਹਿੰਦੀਪੁਰ ਬਾਲਾਜੀ ਦਾ ਜਗਰਾਤਾ, ਭਜਨਾਂ ''ਤੇ ਝੂੰਮੇ ਸ਼ਰਧਾਲੂ

ਜਲੰਧਰ (ਸੋਨੂੰ)— ਸ਼੍ਰੀ ਮਹਿੰਦੀਪੁਰ ਬਾਲਾਜੀ ਸੇਵਾ ਸੰਘ ਵੱਲੋਂ 12ਵਾਂ ਸਾਲਾਨਾ ਬਾਲਾ ਜੀ ਦਾ ਜਗਰਾਤਾ ਕਰਵਾਇਆ ਗਿਆ। ਸ਼੍ਰੀ ਸਾਈਂ ਦਾਸ ਸਕੂਲ ਦੀ ਗਰਾਊਂਡ 'ਚ ਕਰਵਾਏ ਗਏ ਇਸ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਬਾਲਾ ਜੀ ਦਾ ਸਜਿਆ ਸੁੰਦਰ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਗਈ ਜਦਕਿ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਵੀ ਬਾਲਾ ਜੀ ਦਾ ਆਸ਼ੀਰਵਾਦ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਵਿਜੇ ਚੋਪੜਾ ਦੀ ਰਹਿਨੁਮਾਈ ਹੇਠ ਸੰਘ ਧਰਮ-ਕਰਮ ਦੇ ਕੰਮਾਂ 'ਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। 

PunjabKesari
ਇਸ ਮੌਕੇ ਮਸ਼ਹੂਰ ਧਾਰਮਿਕ ਗਾਇਕ ਲਖਬੀਰ ਸਿੰਘ ਲੱਖਾ ਅਤੇ ਹੋਰ ਗਾਇਕਾਂ ਨੇ ਬਾਲਾ ਜੀ ਦੇ ਦੇ ਸੁੰਦਰ  ਭਜਨਾਂ ਨਾਲ ਸ਼ਰਧਾਲੂਆਂ ਦੇ ਮਨ ਝੂੰਮਣ ਲਗਾ ਦਿੱਤੇ। ਲਖਬੀਰ ਸਿੰਘ ਨੇ ਜਗਰਾਤੇ ਅਤੇ ਭਗਤ ਕਬੀਰ ਜਯੰਤੀ ਦੀ ਸੰਗਤਾਂ ਨੂੰ ਵਧਾਈ ਦਿੱਤੀ। ਜਗਰਾਤੇ ਦੌਰਾਨ ਬਾਲਾ ਜੀ ਨੂੰ ਛੱਪਣ ਭੋਗ ਦੇ ਤਹਿਤ 151 ਕਿਲੋ ਦੇ ਲੱਡੂ ਦਾ ਭੋਗ ਲਗਾਇਆ ਗਿਆ। ਅਖੀਰ 'ਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਤ ਕੀਤਾ ਗਿਆ।


author

shivani attri

Content Editor

Related News