ਭਾਰਤੀ ਟੀਮ ਦੇ ਵਿਦੇਸ਼ੀ ਦੌਰੇ ਨੂੰ ਵੇਖਦੇ ਹੋਏ ਲੱਗ ਰਹੇ ਹਨ ਸੱਟੇਬਾਜ਼ੀ ’ਤੇ ਲੱਖਾਂ ਰੁਪਏ

01/23/2019 4:45:49 AM

 ਕਪੂਰਥਲਾ, (ਭੂਸ਼ਣ)- ਆਸਟ੍ਰੇਲੀਆ ਦੌਰੇ  ਦੇ ਬਾਅਦ ਹੁਣ ਨਿਊਜ਼ੀਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡਣ ਜਾ ਰਹੇ ਮੈਚਾਂ ਕਾਰਨ ਜਿਥੇ ਆਮ ਕ੍ਰਿਕਟ ਪ੍ਰੇਮੀਅਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਥੇ ਹੀ ਕ੍ਰਿਕਟ  ਦੇ ਇਸ ਸੀਜ਼ਨ ’ਚ ਸੱਟੇਬਾਜ਼ਾਂ ਦੀ ਹੁਣ ਚਾਂਦੀ ਹੋ ਗਈ ਹੈ। ਲੰਬੇ ਸਮੇਂ ਤੋਂ ਸੱਟੇਬਾਜ਼ਾਂ ਦਾ ਗਡ਼੍ਹ ਬਣੇ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ’ਚ ਬੀਤੇ 2 ਮਹੀਨਿਆਂ  ਦੌਰਾਨ ਜਿਥੇ ਭਾਰਤ ਅਤੇ ਆਸਟ੍ਰੇਲੀਆ ’ਚ ਹੋਏ ਕ੍ਰਿਕਟ ਮੈਚਾਂ  ਦੌਰਾਨ ਕਰੋਡ਼ਾਂ ਦਾ ਸੱਟਾ ਲੱਗਿਆ ਸੀ  ਉਥੇ ਹੀ ਹੁਣ ਨਿਊਜ਼ੀਲੈਂਡ  ਦੇ ਦੌਰੇ ’ਤੇ ਪਹੁੰਚੀ ਭਾਰਤੀ ਟੀਮ  ਦੇ ਪ੍ਰਦਰਸ਼ਨ  ਬਾਰੇ  ਹੁਣ ਤੋਂ ਹੀ ਸੱਟੇਬਾਜ਼ਾਂ ਨੇ ਆਪਣੀਅਾਂ ਗਤੀਵਿਧੀਅਾਂ ਵਧਾਉਂਦੇ ਹੋਏ ਆਪਣੇ  ਗਾਹਕਾਂ ਨੂੰ ਫਸਾਉਣ ਦਾ ਦੌਰ ਤੇਜ਼ ਕਰ ਦਿੱਤਾ ਹੈ ਪਰ ਫਿਲਹਾਲ ਪੁਲਸ ਵੱਲੋਂ ਇਸ ਦਿਸ਼ਾ ’ਚ ਕੋਈ ਕਾਰਵਾਈ ਨਾ ਹੋਣ ਕਾਰਨ ਸੱਟੇਬਾਜ਼ੀ ਦੀ ਖੇਡ ਪੂਰੇ  ਸਿਖਰ ’ਤੇ ਪਹੁੰਚ ਗੲੀ ਹੈ। 
ਜ਼ਿਕਰਯੋਗ ਹੈ ਕਿ ਸ਼ਹਿਰ ਸਮੇਤ ਪੂਰੇ ਜ਼ਿਲੇ ਦੇ ਸੱਟੇਬਾਜ਼ਾਂ  ਨਾਲ  ਸਬੰਧ ਰਹੇ ਹਨ। ਸੂਬੇ ਭਰ ’ਚ ਸੱਟੇਬਾਜ਼ਾਂ ਦੀਅਾਂ ਗਤੀਵਿਧੀਅਾਂ  ਕਾਰਨ ਸੁਰਖੀਅਾਂ ’ਚ  ਰਹੇ ਕਪੂਰਥਲਾ ਸ਼ਹਿਰ ਅਤੇ ਆਸ-ਪਾਸ  ਦੇ ਖੇਤਰਾਂ  ’ਚ ਸੱਟੇਬਾਜ਼ਾਂ  ਖਿਲਾਫ ਲੰਬੇ ਸਮੇਂ ਤੋਂ ਕੋਈ ਪੁਖਤਾ ਕਾਰਵਾਈ ਨਾ ਹੋਣ ਕਾਰਨ ਜਿਥੇ ਮੁੰਬਈ ਅਤੇ ਦਿੱਲੀ ਵਰਗੇ ਸ਼ਹਿਰਾਂ ਤੋਂ ਆਪਣੇ ਤਾਰ ਜੋਡ਼ ਕੇ ਸੱਟੇਬਾਜ਼ਾਂ ਦਾ ਧੰਦਾ ਕਰ ਰਹੇ ਦਡ਼ਾ-ਸੱਟਾ ਕਾਰੋਬਾਰੀ ਕ੍ਰਿਕਟ ਮੈਚਾਂ  ਦੇ ਸੀਜ਼ਨ ’ਚ ਜਿਥੇ ਮਾਲਾਮਾਲ ਹੋ ਗਏ ਹਨ  ਉਥੇ ਹੀ  2-3 ਮਹੀਨਿਅਾਂ ਦੌਰਾਨ ਹੀ ਕਈ ਖਾਂਦੇ-ਪੀਂਦੇ ਪਰਿਵਾਰਾਂ  ਦੇ ਲਡ਼ਕੇ ਸੱਟੇਬਾਜ਼ੀ ਵਿਚ ਫਸ ਕੇ ਕਰੋਡ਼ਾਂ ਰੁਪਏ ਗੁਆ ਚੁੱਕੇ ਹਨ।
  ਜੇਕਰ ਪੁਲਸ ਰਿਕਾਰਡ  ਵੱਲ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਦਹਾਕੇ ’ਚ ਸੱਟੇਬਾਜ਼ੀ  ਦੇ ਜ਼ਿਲਾ ਕਪੂਰਥਲਾ ਪੁਲਸ 15 ਥਾਣਾ ਖੇਤਰਾਂ ’ਚ ਜਿਥੇ 100  ਦੇ ਕਰੀਬ ਮਾਮਲੇ ਦਰਜ ਕਰ ਚੁੱਕੀ ਹੈ ਉਥੇ ਹੀ ਲੱਖਾਂ ਰੁਪਏ ਦੀ ਨਕਦੀ ਬਰਾਮਦ ਕਰ ਚੁੱਕੀ ਹੈ।  ਆਪਣੀਅਾਂ ਗਤੀਵਿਧੀਅਾਂ ਨੂੰ ਸਮੇਂ  ਦੇ ਨਾਲ ਬਦਲਣ ਦੀ ਮੁਹਾਰਤ ਰੱਖਣ ਵਾਲੇ ਸੱਟੇਬਾਜ਼ ਇਸ ਕਦਰ ਸ਼ਾਤਰ ਹਨ ਕਿ ਉਹ ਪ੍ਰਾਈਵੇਟ ਕੋਠੀਅਾਂ ’ਚ ਸੱਟੇਬਾਜ਼ੀ ਦਾ ਧੰਦਾ ਚਲਾ ਰਹੇ ਹਨ ਅਤੇ ਉਨ੍ਹਾਂ  ਦੇ ਗਾਹਕਾਂ ’ਚ ਅਜਿਹੇ ਨੌਜਵਾਨ ਵੀ ਸ਼ਾਮਲ ਹਨ, ਜੋ ਕਾਲਜਾਂ ਅਤੇ ਸਕੂਲਾਂ ’ਚ ਪਡ਼੍ਹਦੇ ਹਨ ਅਤੇ ਚੰਗੇ ਖਾਸੇ ਘਰਾਂ ਨਾਲ ਸਬੰਧਤ ਹਨ  ਜਿਨ੍ਹਾਂ ’ਚੋਂ ਕਈਅਾਂ ਦੇ ਰਿਸ਼ਤੇਦਾਰ ਤਾਂ ਆਪਣੇ ਬੱਚਿਅਾਂ ਨੂੰ ਸੱਟੇਬਾਜ਼ੀ ’ਚ ਫਸਦਾ ਵੇਖ ਕੇ ਉਨ੍ਹਾਂ ਨੂੰ  ਪਡ਼੍ਹਨ ਲਈ ਜਾਂ ਤਾਂ ਵਿਦੇਸ਼ਾਂ ’ਚ ਭੇਜ ਚੁੱਕੇ ਹਨ ਜਾਂ ਫਿਰ ਦੂਰ -ਦਰਾਜ  ਦੇ ਸ਼ਹਿਰਾਂ  ਵੱਲ  ਰੁਖ਼ ਕਰ ਚੁੱਕੇ ਹਨ।   ਸੱਟੇਬਾਜ਼ੀ ’ਚ ਫਸ ਕੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆ ਚੁੱਕੇ ਕਈ ਵਿਅਕਤੀ ਲੱਖਾਂ ਰੁਪਏ ਦੀ ਦੇਣਦਾਰੀ  ਕਾਰਨ ਜਾਂ ਤਾਂ ਸ਼ਹਿਰ ਤੋਂ ਗਾਇਬ ਹੋ ਚੁੱਕੇ ਹਨ ਜਾਂ ਕੁੱਝ ਲੋਕ ਦੇਣਦਾਰੀ ਕਾਰਨ ਖੁਦਕੁਸ਼ੀ  ਦਾ ਰਸਤਾ ਆਪਣਾ ਚੁੱਕੇ ਹਨ।  
ਗੌਰ ਹੋਵੇ ਕਿ ਬੀਤੇ ਇਕ ਦਹਾਕੇ ਦੌਰਾਨ ਸ਼ਹਿਰ ਤੋਂ ਘੱਟ ਤੋਂ ਘੱਟ 15-20 ਪਰਿਵਾਰ ਸੱਟੇਬਾਜ਼ੀ ਦਾ ਸ਼ਿਕਾਰ ਹੋ ਕੇ ਅਣਪਛਾਤੀਆਂ ਥਾਵਾਂ ’ਤੇ ਚਲੇ ਗਏ ਹਨ  ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਹੈ। 
ਸੂਤਰ ਦੱਸਦੇ ਹਨ ਕਿ ਜੇਕਰ ਸੱਟੇਬਾਜ਼ੀ ਦੀ ਇਹੀ ਹਾਲਤ ਰਹੀ ਤਾਂ ਆਉਣ ਵਾਲੇ ਦਿਨਾਂ ’ਚ ਸ਼ਹਿਰ ਨਾਲ ਸਬੰਧਤ ਕਈ ਹੋਰ ਵਿਅਕਤੀ ਕੰਗਾਲ ਹੋ ਕੇ ਦੂਜੀਅਾਂ ਥਾਵਾਂ  ’ਤੇ ਜਾ ਸਕਦੇ ਹਨ।  ਇਨ੍ਹਾਂ ਵਿਚੋਂ ਕਈ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ  ਦੇ ਆਪਣੇ ਘਰ ਤੱਕ ਸੱਟੇਬਾਜ਼ੀ ਦੀ ਕਮਾਈ ’ਚ ਵਿਕ ਚੁੱਕੇ ਹਨ ਅਤੇ ਇਨ੍ਹਾਂ ਨੂੰ ਹੁਣ ਰੋਜ਼ੀ ਰੋਟੀ  ਦੇ ਲਾਲੇ ਪੈ ਗਏ ਹਨ।  
 


Related News