ਖ਼ੁਸ਼ੀਆਂ ਤੇ ਰੋਣਕਾਂ ਦਾ ਤਿਉਹਾਰ ਲੋਹੜੀ, ਵੱਖ-ਵੱਖ ਵਿਦਿਅਕ ਅਦਾਰਿਆਂ ''ਚ ਮਨਾਇਆ ਧੂਮਧਾਮ ਨਾਲ
Saturday, Jan 13, 2024 - 09:01 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਬੇਟ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਸਰ ਮਾਰਸ਼ਲ ਸਕੂਲ ਵੈਂਸ ਅਵਾਨ ਵਿਖੇ ਅੱਜ ਸਕੂਲ ਪ੍ਰਬੰਧਕਾਂ ਵੱਲੋਂ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਰ ਮਾਰਸ਼ਲ ਸਕੂਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਵਿੱਚ ਮਨਾਏ ਗਏ ਇਸ ਲੋਹੜੀ ਦੇ ਤਿਉਹਾਰ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਨੇ ਭਾਗ ਲੈਂਦੇ ਹੋਏ ਇੱਕ ਦੂਸਰੇ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਵਾਦ ਦਿੰਦੇ ਹੋਏ ਇਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਭ ਨੂੰ ਖੁਸ਼ੀਆਂ ਪ੍ਰਦਾਨ ਕਰਦਾ ਹੈ। ਇਸ ਮੌਕੇ ਪ੍ਰਿੰਸੀਪਲ ਕਮਲਪ੍ਰੀਤ ਸਿੰਘ, ਵਾਈਸ ਪ ਪ੍ਰਿੰਸੀਪਲ ਮੈਡਮ ਕੂਨੀਕਾ, ਗਗਨਪ੍ਰੀਤ ਕੌਰ, ਮੈਡਮ ਪ੍ਰਿੰਸੀ ,ਮੈਡਮ ਟੀਨਾ, ਹਰਪ੍ਰੀਤ ਕੌਰ, ਮਨਦੀਪ ਕੌਰ, ਮੈਡਮ ਪ੍ਰਿਯਕਾ, ਪ੍ਰਭਜੋਤ ਕੌਰ ,ਗਗਨਦੀਪ ਕੌਰ, ਸੁੱਖਲਿੰਦਰ ਪਾਲ ਸਿੰਘ, ਬਲਦੇਵ ਸਿੰਘ, ਮੈਡਮ ਭਾਵਨਾ, ਜੈਸਮੀਨ ਕੌਰ, ਜਸਵਿੰਦਰ ਕੌਰ, ਸਦੀਪ ਕੌਰ ,ਮਨਪ੍ਰੀਤ ਕੌਰ, ਅਮਨ ਪ੍ਰੀਤ ਕੌਰ, ਅਲੀਸਾ ਆਦਿ ਵੀ ਮੌਜੂਦ ਸਨ। ਇਸੇ ਤਰ੍ਹਾਂ ਹੀ ਜੀ. ਆਰ. ਡੀ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਖੁਸ਼ੀਆਂ ਭਰਿਆ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋਂ ਦੀ ਅਗਵਾਈ ਵਿੱਚ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਰਲ-ਮਿਲ ਕੇ ਮਨਾਏ ਗਏ ਇਸ ਤਿਉਹਾਰ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਇਸ ਮੌਕੇ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋ ਨੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਹੋਏ ਇਸ ਤੇ ਪਿਛੋਕੜ ਅਤੇ ਅਮੀਰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਹ ਤਿਉਹਾਰ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ। ਬੇਟ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਿਖੇ ਸਕੂਲ ਅੱਜ ਖੁਸ਼ੀਆਂ ਨਾਲ ਸੰਬੰਧਿਤ ਲੋੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।
ਮਾਤਾ ਸਾਹਿਬ ਕੌਰ ਸਕੂਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਿੰਸੀਪਲ ਸਾ਼ਰਧਾ ਦੱਤ ਦੀ ਅਗਵਾਈ ਵਿੱਚ ਮਨਾਏ ਗਏ ਲੋਹੜੀ ਦੇ ਖੁਸ਼ੀਆ ਭਰੇ ਤਿਉਹਾਰ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ਪ੍ਰਿੰਸੀਪਲ ਸ਼ਾਰਧਾ ਦੱਤ ਨੇ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਦੱਸਦੇ ਹੋਏ ਦੁੱਲਾ ਭੱਟੀ ਦੇ ਸਮੁੱਚੇ ਵਿਰਤਾਂਤ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਜਿੱਥੇ ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ ਉਥੇ ਲੋਹੜੀ ਨਾਲ ਸੰਬੰਧਿਤ ਵੱਖ-ਵੱਖ ਗੀਤਾ ਰਾਹੀ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਮੈਡਮ ਪਰਮਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਤਿਉਹਾਰਾਂ ਦਾ ਦੇਸ਼ ਹੈ ਤੇ ਇਥੋਂ ਦੇ ਵਸਨੀਕ ਆਪਸ ਵਿੱਚ ਮਿਲ ਕੇ ਆਪਣੀਆਂ ਖੁਸ਼ੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ। ਲੋਹੜੀ ਦਾ ਤਿਉਹਾਰ ਅਸਲ ਵਿੱਚ ਇੱਕ ਦੂਜੇ ਨਾਲ ਮਿਲ ਕੇ ਆਪਣੀਆਂ ਖੁਸ਼ੀਆਂ ਸਾਂਝਾ ਕਰਨ ਦਾ ਤਿਉਹਾਰ ਹੈ ਅਤੇ ਨਵੇਂ ਜਨਮੇ ਬੱਚਿਆਂ ਅਤੇ ਨਵੇਂ ਵਿਆਹ ਜੋੜਿਆ ਦੇ ਚਾਅ ਵਿੱਚ ਮਨਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8