ਪੰਜਾਬ ''ਚ ਵੱਡੀ ਵਾਰਦਾਤ, ਰੇਲਵੇ ਟਰੈਕ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Sunday, Dec 08, 2024 - 04:16 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਜਸਵਿੰਦਰ)- ਟਾਂਡਾ ਵਿਖੇ ਨੌਜਵਾਨ ਦਾ ਕਤਲ ਕਰਨ ਦੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰੇਲਵੇ ਪੁਲਸ ਨੇ ਬੀਤੀ ਦੇਰ ਸ਼ਾਮ ਪਿੰਡ ਢਡਿਆਲਾ ਦੇ ਫੋਕਲ ਪੁਆਇੰਟ ਦੇ ਸਾਹਮਣੇ ਰੇਲਵੇ ਟਰੈਕ ਨੇੜਿਓਂ ਇਕ ਨੌਜਵਾਨ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੀ ਹੈ। ਲਾਸ਼ ਬਾਰੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਥਾਣਾ ਰੇਲਵੇ ਪੁਲਸ ਜਲੰਧਰ ਐੱਸ. ਆਈ. ਬੀਰਬਲ ਸ਼ਰਮਾ ਅਤੇ ਥਾਣੇਦਾਰ ਅੰਮ੍ਰਿਤਪਾਲ ਸਿੰਘ ਦੀ ਟੀਮ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਜਦੋਂ ਪੰਜਾਬ 'ਚ ਸਰਸਾ ਨਦੀ ਦੇ ਪੁਲ 'ਤੇ ਫਸ ਗਈ ਵਿਆਹ ਵਾਲੀ ਬੱਸ, ਫਿਰ ...

ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਜਲੋਵਾਲ ਦੇ ਰੂਪ ਵਿੱਚ ਹੋਈ ਹੈ। ਪੁਲਸ ਦੀ ਟੀਮ ਫੋਰੈਂਸਿਕ ਮਹਿਰਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਨੌਜਵਾਨ ਦਾ ਕਤਲ ਕਿਉਂ ਅਤੇ ਕਿਹੜੇ ਹਾਲਾਤ ਵਿੱਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਜਾਂਦੇ ਹੋ Gym ਤਾਂ ਪੜ੍ਹੋ ਇਹ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰੱਖਵਾਇਆ ਗਿਆ ਹੈ। ਉਕਤ ਨੌਜਵਾਨ ਦੇ ਮੂੰਹ 'ਤੇ ਡੂੰਘੇ ਜ਼ਖ਼ਮ ਸਨ। ਉਸ ਦੇ ਗਲੇ ਵਿਚ ਭਗਵਾਨ ਬਜਰੰਗ ਬਲੀ ਦੀ ਮੂਰਤ ਵਾਲਾ ਲਾਕਟ ਮਿਲਿਆ ਹੈ। ਜਾਂਚ ਕਰ ਰਹੇ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਤਲ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News