ਰੋਪੜ: ਕੈਫੇ ''ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

11/20/2019 3:46:55 PM

ਰੋਪੜ (ਸੱਜਣ ਸੈਣੀ)— ਰੂਪਨਗਰ ਦੇ ਪੋਸ਼ ਇਲਾਕੇ ਗਿਆਨੀ ਜੈਲ ਸਿੰਘ ਨਗਰ 'ਚ ਸਥਿਤ ਲਿਟ ਕੈਫੇ 'ਚ ਅਚਾਨਕ ਅੱਗ ਲੱਗਣ ਕਾਰਨ ਮਾਰਕੀਟ 'ਚ ਹਫੜਾ-ਦਫੜੀ ਮੱਚ ਗਈ। ਕੈਫੇ ਅੰਦਰ ਅੱਗ ਦਾ ਇੰਨਾ ਜ਼ਿਆਦਾ ਧੂੰਆਂ ਹੋ ਗਿਆ ਕਿ ਅੰਦਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਲਿਟ ਕੈਫੇ ਦੇ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੈਫੇ 'ਚ ਲੱਗੀ ਅੱਗ ਨੂੰ ਦੇਖ ਮੌਕੇ 'ਤੇ ਸਥਿਤ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕਰਾਵਾਈ ਸ਼ੁਰੂ ਕੀਤੀ।

PunjabKesari

ਸਮੇਂ ਸਿਰ ਪਹੁੰਚੀ ਫਾਇਰ ਬ੍ਰਗੇਡ ਦੀ ਟੀਮ ਵੱਲੋਂ ਫੁਰਤੀ ਦਿਖਾਉਦੇ ਹੋਏ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ 'ਤੇ ਕਾਬੂ ਪਾਉਣ ਕਰਕੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। 

PunjabKesari
ਦੱਸ ਦੱਈਏ ਕਿ ਜਿਸ ਲਿਟ ਕੇਫੈ 'ਚ ਅੱਗ ਲੱਗੀ ਸੀ, ਉਹ ਗਰਾਂਊਡ ਫਲੋਰ 'ਤੇ ਹੈ ਅਤੇ ਇਸ ਦੇ ਉਪਰ ਹੀ ਇਸ ਦੇ ਮਾਲਕਾਂ ਦੀ ਰਿਹਾਇਸ਼ ਹੈ। ਆਲੇ ਦੁਆਲੇ ਮੋਬਾਇਲ ਦੀਆਂ ਦੁਕਾਨਾਂ ਅਤੇ ਮੀਡੀਆ ਦੇ ਦਫਤਰ ਸਥਿਤ ਹਨ। ਜੇਕਰ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਦੀ ਟੀਮ ਅੱਗ 'ਤੇ ਕਾਬੂ ਨਾ ਪਾਉਂਦੀ  ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ।


shivani attri

Content Editor

Related News