ਖਤਰੇ ’ਚ ਜ਼ਿੰਦਗੀ : ਜਾਨ ਖਤਰੇ ’ਚ ਪਾ ਕੇ ਬੱਸਾਂ ’ਚ ਚੜ੍ਹਦੇ ਯਾਤਰੀ ਦੇ ਰਹੇ ਹਾਦਸਿਆਂ ਨੂੰ ਸੱਦਾ

08/29/2020 11:00:05 AM

ਜਲੰਧਰ (ਪੁਨੀਤ) – ਚੱਲਦੀਆਂ ਬੱਸਾਂ ਵਿਚ ਚੜ੍ਹਨਾ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਤੋਂ ਘੱਟ ਨਹੀਂ ਹੈ ਪਰ ਜਲਦੀ ਦੇ ਚੱਕਰ ਵਿਚ ਲੋਕ ਆਪਣੀ ਜਾਨ ਜੋਖਮ ਵਿਚ ਪਾ ਕੇ ਬੱਸਾਂ ਵਿਚ ਚੜ੍ਹਦੇ ਹਨ, ਜੋ ਕਿ ਸਿੱਧੇ ਤੌਰ ’ਤੇ ਹਾਦਸਿਆਂ ਨੂੰ ਸੱਦਾ ਦੇਣਾ ਹੈ। ਦੇਖਣ ਵਿਚ ਆ ਰਿਹਾ ਹੈ ਕਿ ਸਿਰਫ ਨੌਜਵਾਨ ਹੀ ਨਹੀਂ, ਸਗੋਂ ਵੱਡੀ ਉਮਰ ਦੇ ਲੋਕ ਵੀ ਬੱਸਾਂ ਵਿਚ ਗਲਤ ਢੰਗ ਨਾਲ ਚੜ੍ਹ ਰਹੇ ਹਨ, ਜਿਸ ਕਾਰਣ ਉਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਵੀ ਲੱਗ ਸਕਦੀ ਹੈ। ਇਸ ਵਿਚ ਜ਼ਿਆਦਾ ਗਲਤੀ ਯਾਤਰੀਆਂ ਦੀ ਕਹੀ ਜਾ ਸਕਦੀ ਹੈ ਕਿਉਂਕਿ ਉਹ ਸਮਾਂ ਬਚਾਉਣ ਲਈ ਬੱਸ ਅੱਡੇ ਦੇ ਬਾਹਰ ਫਲਾਈਓਵਰ ਜਾਂ ਹੋਰ ਸਥਾਨਾਂ ’ਤੇ ਬੱਸਾਂ ਦੀ ਉਡੀਕ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਬੱਸ ਅੱਡੇ ਅੰਦਰ ਨਾ ਜਾਣਾ ਪਵੇ।

ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਬੱਸਾਂ ਵਿਚ ਅੱਧੀਆਂ ਸੀਟਾਂ ’ਤੇ ਸਵਾਰੀਆਂ ਬਿਠਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਲੋਕ ਦੂਰੀ ਬਣਾ ਕੇ ਬੈਠਣ ਪਰ ਇਸ ਦੇ ਬਾਵਜੂਦ ਲੋਕ ਮਨਮਾਨੀ ਕਰਦਿਆਂ ਕੋਰੋਨਾ ਨੂੰ ਦਾਅਵਤ ਦੇਣ ਤੋਂ ਬਾਜ਼ ਨਹੀਂ ਆ ਰਹੇ।


Harinder Kaur

Content Editor

Related News