ਸਮਾਜਿਕ ਦੂਰੀ ਨਾ ਰਖਣ ਦੇ ਦੋਸ਼ ''ਚ 2 ਆੜ੍ਹਤੀਆਂ ਦੇ ਹੋਏ ਲਾਇਸੈਂਸ ਰੱਦ

04/22/2020 12:47:22 AM

ਆਦਮਪੁਰ,(ਦਿਲਬਾਗੀ,ਚਾਂਦ)- ਮਾਰਕਿਟ ਕਮੇਟੀ ਆਦਮਪੁਰ 'ਚ ਸਥਿਤ ਸਬਜੀ ਮੰਡੀ 'ਚ ਸਮਾਜਿਕ ਦੂਰੀ ਨਾ ਬਣਾਉਣ ਦੇ ਦੋਸ਼ 'ਚ 2 ਆੜ੍ਹਤੀਆਂ ਦੇ ਲਾਇਸੈਂਸ 15 ਦਿਨਾਂ ਲਈ ਮੁਅਤਲ ਕੀਤੇ ਤੇ 4 ਆੜ੍ਹਤੀਆਂ ਨੂੰ 5-5 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ, ਵਾਇਸ ਚੇਅਰਮੈਨ ਸਰਬਜੀਤ ਸਿੰਘ, ਸਕੱਤਰ ਗੁਰੇਸ਼ ਸਹਿਗਲ ਅਤੇ ਮਾਰਕਿਟ ਕਮੇਟੀ ਦੇ ਵਰਕਰਾਂ ਨੂੰ ਨਾਲ ਲੈ ਦੌਰਾ ਕੀਤਾ ਤਾਂ ਦੇਖਿਆ ਕਿ ਮੰਡੀ ਵਿਚ ਸਮਾਜਿਕ ਦੂਰੀ ਨਾਂ ਦੀ ਕੋਈ ਚੀਜ ਨਹੀਂ ਸੀ ਅਤੇ ਨਾ ਹੀ ਆੜਤੀਏ ਕਿਸੇ ਨੂੰ ਰੋਕ ਰਹੇ ਹਨ। ਕਈ ਆੜਤੀਏ ਤਾਂ ਪਰਚੂਨ ਵਿਚ ਵੀ ਸਬਜੀ ਵੇਚਦੇ ਦੇਖੇ ਗਏ। ਜਿਸ ਤੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਵਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਨਾਇਬ ਤਹਿਸੀਲ ਦਾਰ ਵਰਿੰਦਰ ਭਾਟੀਆ, ਚੇਅਰਮੈਨ ਗੁਰਦੀਪ ਸਿੰਘ, ਵਾਇਸ ਚੇਅਰਮੈਨ ਸਰਬਜੀਤ ਸਿੰਘ, ਸਕੱਤਰ ਗੁਰੇਸ਼ ਸਹਿਗਲ, ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਫੈਸਲਾ ਲਿਆ ਕਿ ਰੋਹਿਤ ਕੁਮਾਰ ਐਂਡ ਕੰਪਨੀ ਅਤੇ ਸੁਰਿੰਦਰ ਕੁਮਾਰ ਐਂਡ ਸੰਨਜ ਦਾ ਲਾਇਸੈਂਸ 15 ਦਿਨਾਂ ਲਈ ਰੱਦ ਕੀਤਾ ਗਿਆ ਤੇ 4 ਹੋਰ ਆੜਤੀਆਂ ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਮੀਟਿੰਗ ਵਿਚ ਇਹ ਵੀ ਫੈਸਲਾ ਵੀ ਲਿਆ ਗਿਆ ਕਿ ਜਿਹੜੇ ਦੋ ਆੜਤੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਉਨ•ਾਂ ਪਾਸ ਪਈ ਸਬਜੀ ਉਹ ਦੂਜੇ ਆੜਤੀਆਂ ਰਾਹੀਂ ਵੇਚ ਸਕਦੇ ਹਨ।


Bharat Thapa

Content Editor

Related News