ਸਨਾਤਨ ਖਿਲਾਫ਼ ਜ਼ਹਿਰ ਉਗਲ ਰਹੇ ਹਨ ''ਇੰਡੀਆ ਗਠਜੋੜ'' ਦੇ ਆਗੂ: ਚੁੱਘ
Wednesday, Sep 13, 2023 - 05:21 PM (IST)

ਜਲੰਧਰ (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ‘ਇੰਡੀਆ’ ਗਠਜੋੜ ਦੇ ਆਗੂ ਦੇਸ਼ ਵਿਚ ਸਨਾਤਨ ਧਰਮ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਅੱਜ ਕਿਹਾ ਕਿ ‘ਇੰਡੀਆ’ ਗਠਜੋੜ ਦੀ ਰਾਜਨੀਤੀ ਸਨਾਤਨ ਧਰਮ ਦੇ ਵਿਰੋਧੀ ਏਜੰਡੇ ਨੂੰ ਉਜਾਗਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਰਹੱਸਮਈ ਚੁੱਪ ਉਨ੍ਹਾਂ ਦਾ ਦੋਹਰਾ ਚਿਹਰਾ ਦਿਖਾ ਰਹੀ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ‘ਮੁਹੱਬਤ’ ਦੀ ਦੁਕਾਨ ਸਨਾਤਨ ਧਰਮ, ਭਾਰਤ, ਭਾਰਤੀਆਂ ਵਿਰੁੱਧ ਨਫ਼ਰਤ ਦੇ ਜ਼ਹਿਰ ਨਾਲ ਭਰੀ ਹੋਈ ਹੈ। ਦੇਸ਼ ਸਭ ਕੁਝ ਦੇਖ ਅਤੇ ਸਮਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੂਰਿਸਟ ਸੰਮੇਲਨ ਸਿਰਫ ਇਕ ਡਰਾਮਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਹੀ ਕੋਈ ਯੋਜਨਾ।