ਜਲੰਧਰ ''ਚ ''ਭੂਮੀ ਸਿਹਤ ਕਾਰਡ ਦਿਵਸ'' ਮਨਾਇਆ ਗਿਆ: ਡਾ. ਨਾਜਰ ਸਿੰਘ

02/20/2020 5:16:22 PM

ਜਲੰਧਰ (ਨਰੇਸ਼ ਗੁਲਾਟੀ)—ਭੂਮੀ ਸਿਹਤ ਸਕੀਮ ਅਧੀਨ ਜਿਲ੍ਹਾ ਜਲੰਧਰ 'ਚ ਪ੍ਰਤੀ ਬਲਾਕ ਇਕ ਪਿੰਡ 'ਚ 'ਭੂਮੀ ਸਿਹਤ ਕਾਰਡ ਦਿਵਸ' ਦੇ ਮੌਕੇ 'ਤੇ ਜਿਲ੍ਹੇ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਿਲ੍ਹੇ ਦੇ ਸਮੂੰਹ ਪਿੰਡਾਂ 'ਚ ਪਿਛਲੇ ਸਮੇਂ ਦੌਰਾਨ ਕਿਸਾਨਾ ਦੇ ਖੇਤਾਂ 'ਚੋਂ ਤਕਰੀਬਨ 63000 ਮਿੱਟੀ ਦੇ ਸੈਂਪਲ ਪ੍ਰਾਪਤ ਕੀਤੇ ਗਏ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਸੈਂਪਲ ਪਰਖ ਕਰਵਾਉਣ ਉਪਰੰਤ 233340 ਭੂਮੀ ਸਿਹਤ ਕਾਰਡ ਜਿਲ੍ਹੇ 'ਚ ਵੰਡੇ ਜਾ ਰਹੇ ਹਨ। ਉਹਨਾ ਕਿਹਾ ਹੈ ਕਿ ਸਾਲ 2019 'ਚ ਇਸੇ ਸਕੀਮ ਅਧੀਨ ਪ੍ਰਤੀ ਬਲਾਕ ਇੱਕ ਪਿੰਡ ਦੀ ਚੋਣ ਕੀਤੀ ਗਈ ਅਤੇ ਇਹਨਾਂ ਚੁਣੇ ਗਏ ਪਿੰਡਾਂ 'ਚ 5285 ਭੂਮੀ ਸਿਹਤ ਕਾਰਡ ਵੰਡਣ ਉਪਰੰਤ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਮਕਸਦ ਕਿਸਾਨਾ ਨੂੰ ਭੂਮੀ ਸਿਹਤ ਕਾਰਡ ਬਾਰੇ ਜਾਣੂ ਕਰਵਾਉਂਦੇ ਹੋਏ ਅਤੇ ਇਸ ਕਾਰਡ ਦੀ ਵਰਤੋਂ ਕਰਕੇ ਰਸਾਇਣਿਕ ਖਾਦਾਂ ਤੇ ਆਉਂਦਾ ਖਰਚਾ ਘਟਾਉਣਾ ਹੈ।

PunjabKesari

ਡਾ. ਨਾਜਰ ਸਿੰਘ ਨੇ ਕਿਹਾ ਹੈ ਕਿ ਅੰਕੜਿਆਂ ਅਨੁਸਾਰ ਸਾਡੇ ਸੂਬੇ 'ਚ ਖਾਦਾ ਦਾ ਪ੍ਰਤੀ ਹੈਕਟੇਅਰ ਤਕਰੀਬਨ 257 ਕਿਲੋ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਜਿਆਦਾ ਹੈ ਅਤੇ ਇਸ ਤੋਂ ਇਲਾਵਾ ਖਾਦਾਂ 'ਚ ਵੀ ਸਿਰਫ ਨਾਇਟਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਹੀ ਵਧੇਰੇ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਹੈ ਕਿ ਭੂਮੀ ਸਿਹਤ ਕਾਰਡ ਦੀ ਸਹੂਲਤ ਰਾਂਹੀ ਕਿਸਾਨ ਆਪ ਖਾਦਾਂ 'ਤੇ ਆਉਂਦਾ ਖਰਚਾ ਘਟਾਅ ਸਕਦੇ ਹਨ।

PunjabKesari

ਡਾ. ਨਾਜਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਾਲ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਜਿਲੇ 'ਚ ਯੂਰੀਏ ਅਤੇ ਡੀ.ਏ.ਪੀ ਦੇ ਕੁੱਲ ਵਰਤੋਂ 'ਚ ਕਮੀ ਦਰਜ ਕੀਤੀ ਗਈ ਹੈ। ਡਾ. ਸਿੰਘ ਨੇ ਅੱਗੇ ਕਿਹਾ ਹੈ ਕਿ ਸਕੀਮ ਅਧੀਨ ਚੁਣੇ ਗਏ ਪਿੰਡ ਅਕਲਪੁਰ ਬਾਲਕ ਸ਼ਾਹਕੋਟ, ਨੰਗਲ ਸ਼ਾਮਾ ਬਲਾਕ ਜਲੰਧਰ ਪੂਰਬੀ, ਨਾਹਲ ਬਲਾਕ ਜਲੰਧਰ ਪੱਛਮੀ, ਦੀਮਾਨਾ ਬਲਾਕ ਲੋਹੀਆਂ, ਬਿਆਨਪੁਰ ਬਲਾਕ ਨੂਰਮਹਿਲ, ਆਦਰਾਮਾਨ ਬਲਾਕ ਨਕੋਦਰ, ਚਾਹੜਕੇ ਬਲਾਕ ਭੋਗਪੁਰ, ਸਗਰਾਂ ਬਲਾਕ ਆਦਮਪੁਰ, ਸੂਰਜਾ ਬਲਾਕ ਰੁੜਕਾ ਕਲਾਂ ਵਿਖੇ ਕੈਂਪ ਲਗਾਏ ਗਏ।

PunjabKesari

ਡਾ. ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਪਿੰਡਾਂ 'ਚ ਸਬੰਧਤ ਬਲਾਕ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਪਿੰਡ ਦੇ ਕਿਸਾਨਾ ਨੂੰ ਭੂਮੀ ਦੀ ਸਿਹਤ ਸੁਧਾਰ ਲਈ ਜਾਗਰੂਕ ਕੀਤਾ ਗਿਆ। ਉਹਨਾ ਅੱਗੇ ਕਿਹਾ ਕਿ ਸਾਲ 2020-21 'ਚ ਇਸੇ ਤਰਾਂ ਨਾਲ ਜਿਲ੍ਹੇ 'ਚ ਪ੍ਰਤੀ ਬਲਾਕ 5/5 ਪਿੰਡ ਚੁਣੇ ਜਾਣ ਦਾ ਟੀਚਾ ਮਿੱਥਿਆ ਗਿਆ  ਹੈ। ਉਹਨਾ ਕਿਹਾ ਕਿ ਭੂਮੀ ਸਿਹਤ ਯੋਜਨਾ ਸਕੀਮ ਅਧੀਨ ਜਿਲ੍ਹੇ ਦੇ ਸਮੂੰਹ ਪਿੰਡਾਂ 'ਚ ਸਾਂਝੀਆਂ ਥਾਵਾਂ ਤੇ ਫਰਟੀਲਿਟੀ ਨਕਸ਼ੇ ਲਗਾਏ ਜਾ ਰਹੇ ਹਨ, ਇਹਨਾਂ ਨਕਸ਼ਿਆ 'ਚ ਜ਼ਮੀਨ 'ਚ ਜੈਵਿਕ ਕਾਰਬਨ, ਨਾਇਟਰੋਜਨ, ਫਾਸਫੋਰਸ, ਪੋਟਾਸ਼ ਅਤੇ ਸੂਖਮ ਤੱਤਾਂ ਦੀ ਮੌਜੂਦਾ ਸਥਿਤੀ ਬਾਰੇ ਕਿਸਾਨਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾ ਜ਼ਿਲ੍ਹੇ ਦੇ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਭੂਮੀ ਸਿਹਤ ਕਾਰਡ ਅਤੇ ਭੂਮੀ ਸਿਹਤ ਨੂੰ ਦਰਸਾਉਂਦੇ ਨਕਸ਼ਿਆਂ ਰਾਂਹੀ ਰਸਾਇਣਿਕ ਖਾਦਾਂ 'ਤੇ ਆਉਂਦਾ ਖਰਚਾ ਘਟਾਉਣ ਅਤੇ ਆਪਣੀ ਖੇਤੀ ਨੂੰ ਲਾਹੇਵੰਦਾ ਜਰੂਰ ਬਣਾਉਣ।
ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ


Iqbalkaur

Content Editor

Related News