ਕ੍ਰਿਸ਼ਨਾ ਸਵੀਟਸ ਸ਼ਾਪ 'ਚ ਇਨਕਮ ਟੈਕਸ ਦਾ ਛਾਪਾ
Thursday, Feb 20, 2020 - 04:56 PM (IST)

ਜਲੰਧਰ (ਮਹੇਸ਼, ਮ੍ਰਿਦੁਲ)— ਇਥੋਂ ਦੀ ਲੱਦੇਵਾਲੀ ਰੋਡ 'ਤੇ ਸਥਿਤ ਸ਼੍ਰੀ ਕ੍ਰਿਸ਼ਨਾ ਸਵੀਟਸ ਦੀ ਦੁਕਾਨ 'ਚ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਅੱਜ ਸਵੇਰੇ ਅਚਾਨਕ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਲੱਦੇਵਾਲੀ ਦੇ ਰਹਿਣ ਵਾਲੇ ਦੁਕਾਨ ਦੇ ਮਾਲਕ ਜਵਾਹਰ ਲਾਲ ਨੇ ਦੱਸਿਆ ਕਿ ਇਸ ਦੁਕਾਨ 'ਤੇ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੈਠਦਾ ਹੈ। ਫਿਲਾਹਲ ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ ਦੁਕਾਨ ਦੇ ਪੁਰਾਣੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।