ਦਿ ਗ੍ਰੇਟ ਖਲੀ ਦੀ ਸ਼ਾਗਿਰਦ ਕਵਿਤਾ ਦੇਵੀ ਭਾਰਤ ਵਾਪਸ ਪਰਤੀ

12/09/2018 2:58:27 PM

ਜਲੰਧਰ (ਸੋਨੂੰ) - ਜਲੰਧਰ ਦੀ ਮਸ਼ਹੂਰ ਸੀ. ਡਬਲਿਊ. ਈ. ਰੈਸਲਿੰਗ ਅਕੈਡਮੀ ਤੇ ਦਿ ਗ੍ਰੇਟ ਖਲੀ ਨੂੰ ਕੌਣ ਨਹੀਂ ਜਾਣਦਾ ਪਰ ਖਲੀ ਦੀ ਸ਼ਾਗਿਰਦ ਕਵਿਤਾ ਦੇਵੀ ਵੀ ਕਿਸੇ ਤਾਰੂਫ ਦੀ ਮੌਹਤਾਜ ਨਹੀਂ। ਭਾਰਤ ਦੀ ਪਹਿਲੀ ਮਹਿਲਾ ਰੈਸਲਰ ਕਵਿਤਾ ਦੇਵੀ ਦੀ, ਜੋ ਹਾਲ ਹੀ 'ਚ ਫਲੌਰਿਡਾ ਤੋਂ ਟ੍ਰੇਨਿੰਗ ਹਾਸਲ ਕਰਕੇ ਛੁੱਟੀ ਕੱਟਣ ਆਪਣੇ ਦੇਸ਼ ਭਾਰਤ ਵਾਪਸ ਪਰਤੀ ਗਈ ਹੈ। ਇਸ ਮੌਕੇ ਕਵਿਤਾ ਉਰਫ ਕੇ. ਡੀ. ਨੇ ਕਿਹਾ ਕਿ ਅੱਗੇ ਚੱਲ ਕੇ ਉਹ ਆਪਣੇ ਦੇਸ਼ ਤੇ ਆਪਣੇ ਗੁਰੂ ਦ ਗ੍ਰੇਟ ਖਲੀ ਦਾ ਨਾਂ ਰੌਸ਼ਨ ਕਰੇਗੀ।
ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਕਿਹਾ ਕਿ ਉਹ ਕਵਿਤਾ ਦੀ ਕਾਮਯਾਬੀ ਤੋਂ ਕਾਫੀ ਖੁਸ਼ ਹੈ ਤੇ ਉਨ੍ਹਾਂ ਨੂੰ ਆਪਣੀ ਸ਼ਾਗਿਰਦ 'ਤੇ ਮਾਣ ਹੈ। ਉਥੇ ਹੀ ਕਵਿਤਾ ਦੇ ਭਰਾ ਸੰਦੀਪ ਦਲਾਲ ਵੀ ਬੇਹੱਦ ਖੁਸ਼ ਹਨ, ਕਿਉਂਕਿ ਉਨ੍ਹਾਂ ਦਾ ਸੁਪਨਾ ਉਨ੍ਹਾਂ ਦੀ ਭੈਣ ਕਵਿਤਾ ਨੇ ਪੂਰਾ ਕਰਕੇ ਦਿਖਾਇਆ ਹੈ।


rajwinder kaur

Content Editor

Related News