ਪ੍ਰਕਾਸ਼ ਪੁਰਬ ਮੌਕੇ 40000 ਸ਼ਰਧਾਲੂਆਂ ਲਈ 52 ਕਰੋੜ 'ਚ ਬਣਾਏ ਜਾ ਰਹੇ ਹਨ ਟੈਂਟ ਸਿਟੀ

10/11/2019 3:26:15 PM

ਕਪੂਰਥਲਾ (ਓਬਰਾਏ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ 'ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੇ ਸਬੰਧ 'ਚ ਸੁਲਤਾਨਪੁਰ ਲੋਧੀ ਵਿਖੇ 52 ਕਰੋੜ ਦੀ ਲਾਗਤ ਨਾਲ 3 ਟੈਂਟ ਸਿਟੀ ਬਣਾਈ ਜਾ ਰਹੀ ਹੈ, ਜਿਸ 'ਚ 40000 ਸ਼ਰਧਾਲੂਆਂ ਦੇ ਠਹਿਰਣ ਦੇ ਪ੍ਰਬੰਧ ਦਾ ਦਾਅਵਾ ਕੀਤਾ ਗਿਆ ਹੈ। ਸਮਾਂ ਘੱਟ ਹੋਣ ਕਾਰਨ ਜਲਦੀ ਜਲਦੀ 'ਚ ਬਣਾਏ ਜਾ ਰਹੇ ਇਸ ਟੈਂਟ ਸਿਟੀ 'ਚ ਕਈ ਤਰ੍ਰਾਂ ਦੀਆਂ ਤਕਨੀਕੀ ਗਲਤੀਆਂ ਸਾਹਮਣੇ ਆ ਰਹੀਆਂ ਹਨ, ਜੋ ਸਰਕਾਰ ਅਤੇ ਸੰਗਤ ਨੂੰ ਮੁਸ਼ਕਲਾਂ 'ਚ ਪਾ ਸਕਦੀਆਂ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਰਕੀਟੈਕਟ ਪਰਮਿੰਦਰ ਸਿੰਘ ਨੇ ਕਿਹਾ ਕਿ ਟੈਂਟ ਸਿਟੀ 'ਚ ਵਕੇਲਿਪ ਕਮਰੇ, ਬਾਥਰੂਮ ਅਤੇ ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ 'ਚ ਸੰਗਤਾਂ ਦੇ ਨਹਾਉਣ ਲਈ ਪਾਣੀ ਦੀ ਵਿਵਸਥਾ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਸਾਰੇ ਬਾਥਰੂਮਾਂ 'ਚ ਪਾਣੀ ਦੀ ਟੂਟੀ ਅਤੇ ਨਹਾਉਣ ਲਈ ਗਰਮ ਪਾਣੀ ਲਈ ਗੀਜ਼ਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਤੌਰ 'ਤੇ ਜੇਕਰ ਧਿਆਨ ਦਿੱਤਾ ਜਾਵੇ ਤਾਂ ਦਿੱਤੀਆਂ ਗਈਆਂ ਸਾਰੀਆਂ ਵਿਵਸਥਾਵਾਂ 'ਚ ਪਾਣੀ ਦਾ ਪ੍ਰੇਸ਼ਰ ਅਤੇ ਸਪਲਾਈ ਕਮਜ਼ੋਰ ਹੋਣ ਦਾ ਸ਼ੱਕ ਹੈ, ਜਿਸ ਦੀ ਪੁਸ਼ਟੀ ਤਕਨੀਕੀ ਮਾਹਿਰਾਂ ਵਲੋਂ ਕੀਤੀ ਗਈ ਹੈ। ਇਨ੍ਹਾਂ ਪ੍ਰਬੰਧਾਂ ਨੂੰ ਲੈ ਕੇ ਜਦੋਂ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਤਕਨੀਕੀ ਕਮੀ ਉਨ੍ਹਾਂ ਦੇ ਸਮਝ 'ਚ ਆ ਗਈ ਹੈ। ਸਮੱਸਿਆ ਨੂੰ ਦੂਰ ਕਰਨ ਲਈ ਉਹ ਬੂਸਟਰ ਪੰਪ ਦਾ ਵਰਤੋਂ ਕਰਨਗੇ।


rajwinder kaur

Content Editor

Related News