...ਜਦੋਂ ਲੁਟੇਰਿਆਂ ਦੀਆਂ ਲੱਗੀਆਂ ਦੋੜਾਂ

10/07/2018 11:10:33 AM

ਜਾਜਾ (ਸ਼ਰਮਾ) : ਬੀਤੀ ਰਾਤ ਪਿੰਡ ਜਾਜਾ ਦੇ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਸਾਹਮਣੇ ਇਕ ਘਰ ਨੂੰ  ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਪਰ ਘਰ ਦੇ ਮੈਂਬਰਾਂ ਦੀ ਹੁਸ਼ਿਆਰੀ ਕਾਰਨ ਉਹ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਰਹੇ। ਇਸ ਸਬੰਧੀ ਧਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਜਾਜਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀਆਂ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਕਿ ਰਾਤ ਕਰੀਬ 2 ਵਜੇ ਉਸ ਨੂੰ ਆਪਣੇ ਘਰ ਦੇ ਵਿਹੜੇ 'ਚ ਕੁਝ ਖੜਾਕ ਸੁਣਿਆ। ਉਸ ਨੇ ਉੱਠ ਕੇ ਕਮਰੇ ਦੀ ਖਿੜਕੀ 'ਚੋਂ ਬਾਹਰ ਦੇਖਿਆ ਤਾਂ 2 ਲੁਟੇਰੇ, ਜਿਨ੍ਹਾਂ ਦੇ ਹੱਥਾਂ 'ਚ ਦਾਤਰ ਆਦਿ ਫੜੇ ਹੋਏ ਸਨ, ਘਰ ਅੰਦਰ ਘੁੰਮ ਰਹੇ ਸਨ। ਇਸ ਦੌਰਾਨ ਉਸ ਨੇ ਆਪਣੇ ਗੁਆਂਢੀਆਂ ਨੂੰ ਫੋਨ 'ਤੇ ਸੂਚਿਤ ਕੀਤਾ। ਜਦੋਂ ਗੁਆਂਢੀ ਉਨ੍ਹਾਂ  ਦੇ ਘਰ ਕੋਲ ਪਹੁੰਚੇ ਤਾਂ ਹਥਿਆਰਬੰਦ ਲੁਟੇਰੇ, ਜਿਨ੍ਹਾਂ  ਦੀ  ਗਿਣਤੀ ਕਰੀਬ 4-5 ਸੀ, ਆਵਾਜ਼ ਸੁਣ ਕੇ ਦੌੜ ਗਏ। ਦੌੜਦੇ ਲੁਟੇਰਿਆਂ ਵਿਚੋਂ ਇਕ ਦੀ ਕਮੀਜ਼ ਨੇੜਲੇ ਖੇਤ 'ਚੋਂ ਮਿਲੀ। ਉਸ ਨੇ ਦੱਸਿਆ ਕਿ ਜੇਕਰ ਆਸ-ਪਾਸ ਦੇ ਲੋਕ ਮੌਕੇ 'ਤੇ ਨਾ ਪਹੁੰਚਦੇ ਤਾਂ ਲੁਟੇਰੇ ਉਨ੍ਹਾਂ ਦੇ ਘਰ ਵਿਚ  ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ।


Related News