ਹਾਦਸਿਆਂ ਤੋਂ ਬਚਾਅ ਲਈ ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਇਹ ਫ਼ੈਸਲਾ, ਸਪੀਡ ਲਿਮਟ ਕੀਤੀ ਤੈਅ

06/10/2023 1:42:36 AM

ਜਲੰਧਰ : ਸ਼ਹਿਰ ਦੀ ਟ੍ਰੈਫਿਕ 'ਚ ਵੱਡੇ ਬਦਲਾਅ ਕੀਤੇ ਗਏ ਹਨ। ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਚੌਰਾਹਿਆਂ 'ਚ ਨੈਸ਼ਨਲ ਹਾਈਵੇਅ ਦੀ ਆਵਾਜਾਈ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਜਾ ਸਕੇਗੀ। ਅਜਿਹਾ ਹੋਣ 'ਤੇ ਟ੍ਰੈਫਿਕ ਪੁਲਸ ਚਲਾਨ ਕੱਟੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਨਗਰ ਨਿਗਮ ਦੀ ਹੱਦ ਅੰਦਰ ਨੈਸ਼ਨਲ ਹਾਈਵੇਅ ’ਤੇ ਸਪੀਡ 75 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟਾ ਕੇ 45 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਹੁਣ ਨੈਸ਼ਨਲ ਹਾਈਵੇਅ ਅਥਾਰਟੀ ਨੇ ਜਲੰਧਰ ਸ਼ਹਿਰ ਦੇ ਅੰਦਰ ਆਉਣ ਵਾਲੇ ਵਾਹਨਾਂ ਨੂੰ ਐਂਟਰੀ ਦੇਣ ਵਾਲੇ ਚੌਰਾਹਿਆਂ 'ਤੇ ਬੋਰਡ ਲਗਾ ਕੇ ਸਪੀਡ ਲਿਮਟ 30 ਕਿਲੋਮੀਟਰ ਪ੍ਰਤੀ ਘੰਟਾ ਰੱਖਣ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਜਾਣੋ ਕਿਵੇਂ ਪੱਕੇ ਆੜੀ ਬਣੇ ਭਾਨਾ LA ਤੇ ਗਿੱਪੀ ਗਰੇਵਾਲ (ਵੀਡੀਓ)

ਸ਼ਹਿਰ 'ਚ ਨੈਸ਼ਨਲ ਹਾਈਵੇਅ ’ਤੇ ਪਠਾਨਕੋਟ ਬਾਈਪਾਸ ਚੌਕ, ਲੰਮਾ ਪਿੰਡ ਚੌਕ, ਰਾਮਾ ਮੰਡੀ ਚੌਕ ਅਜਿਹੇ ਚੌਰਾਹੇ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਵਾਹਨ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੁੰਦੇ ਹਨ। ਸਵੇਰੇ-ਸਵੇਰੇ ਲੋਕ ਸ਼ਹਿਰ ਦੇ ਅੰਦਰ ਰੋਜ਼ਾਨਾ ਦੇ ਕੰਮਾਂ ਦੇ ਨਾਲ-ਨਾਲ ਹਸਪਤਾਲ, ਸਕੂਲ-ਕਾਲਜ ਤੋਂ ਇਲਾਵਾ ਕਪੂਰਥਲਾ ਰੋਡ ਤੇ ਨਕੋਦਰ ਜਾਣ ਲਈ ਪਿੰਡਾਂ ਤੋਂ ਦਾਖਲ ਹੁੰਦੇ ਹਨ। ਸਵੇਰੇ ਸ਼ਹਿਰ ਆਉਣ ਵਾਲੇ ਲੋਕ ਸ਼ਾਮ ਨੂੰ ਪਰਤਦੇ ਹਨ। ਅਜਿਹੇ 'ਚ ਜਿੱਥੇ ਚੌਰਾਹਿਆਂ ਵਿਚਾਲੇ ਟ੍ਰੈਫਿਕ ਜਾਮ ਰਹਿੰਦਾ ਸੀ, ਉੱਥੇ ਹੀ ਇਸ ਦੌਰਾਨ ਸੜਕ ਹਾਦਸੇ ਵੀ ਵਾਪਰ ਰਹੇ ਸਨ। ਪੰਜਾਬ ਦੇ ਟ੍ਰੈਫਿਕ ਸਲਾਹਕਾਰ ਦਫ਼ਤਰ ਨੇ ਬਿਧੀਪੁਰ ਫਾਟਕ ਤੋਂ ਪਰਾਗਪੁਰ ਤੱਕ ਵੱਖ-ਵੱਖ ਚੌਕਾਂ ਵਿੱਚ ਸਿਸਟਮ ਦੀਆਂ ਖਾਮੀਆਂ ਪਾਈਆਂ ਸਨ। ਇਸ ਤੋਂ ਬਾਅਦ ਚੌਕਾਂ 'ਚ ਨਵੇਂ-ਨਵੇਂ ਡਿਜ਼ਾਈਨ ਬਣਾਏ ਜਾ ਰਹੇ ਹਨ ਅਤੇ ਇਨ੍ਹੀਂ ਦਿਨੀਂ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News