ਜਲੰਧਰ ਦਿਹਾਤੀ ਪੁਲਸ ਨੇ ਐੱਸ.ਟੀ.ਐੱਫ. ਨਾਲ ਮਿਲ ਭੋਗਪੁਰ ''ਚ ਚਲਾਈ ਸਰਚ ਮੁਹਿੰਮ

07/28/2019 7:00:36 PM

ਜਲੰਧਰ (ਵਿਕਰਮ)— ਜਲੰਧਰ ਦਿਹਾਤੀ ਪੁਲਸ ਵੱਲੋਂ ਅੱਜ ਭੋਗਪੁਰ ਦੇ ਕਿੰਗਰਾ ਚੌਅ ਵਾਲਾ 'ਚ ਐੱਸ. ਟੀ. ਐੱਫ. ਦੇ ਨਾਲ ਮਿਲ ਕੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਦੇ ਨਾਲ ਕਰੀਬ 200 ਮੁਲਾਜ਼ਮ ਸਨ। ਪੁਲਸ ਵੱਲੋਂ ਇਸ ਸਰਚ ਮੁਹਿੰਮ ਸਵੇਰੇ ਕਰੀਬ 5.30 ਵਜੇ ਦੇ ਕਰੀਬ ਚਲਾਈ ਗਈ। ਪੁਲਸ ਅਪਰਾਧ ਅਕਸ ਵਾਲੇ 11 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਦੇ ਕੋਲੋਂ ਚੂਰਾ ਪੋਸਤ ਵੀ ਬਰਾਮਦ ਕੀਤਾ ਗਿਆ ਹੈ। 

PunjabKesari
ਮਿਲੀ ਜਾਣਕਾਰੀ ਮੁਤਾਬਕ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਅਤੇ ਐੱਸ. ਪੀ. ਪਰਮਿੰਦਰ ਸਿੰਘ, ਡੀ. ਐੱਸ. ਪੀ. ਗੁਰਦੇਵ ਸਿੰਘ ਆਦਿ ਦੀ ਅਗਵਾਈ 'ਚ ਟੀਮ ਕਿੰਗਰਾ ਚੌਅ ਵਾਲਾ 'ਚ ਪਹੁੰਚੀ। ਪੁਲਸ ਨੇ ਇਸ ਦੌਰਾਨ ਘਰ ਦੀ ਪਾਣੀ ਵਾਲੀਆਂ ਟੈਂਕੀਆਂ ਦੀ ਵੀ ਚੈਕਿੰਗ ਕੀਤੀ ਗਈ। ਪੁਲਸ ਦੇ ਨਾਲ ਡਾਗ ਸਕਵਾਇਡ ਦੀ ਵੀ ਟੀਮ ਮੌਜੂਦ ਸੀ

PunjabKesari


shivani attri

Content Editor

Related News