ਜਲੰਧਰ ਦੇ ਰਾਮਾ ਮੰਡੀ ਨੇੜੇ ਵਾਪਰਿਆ ਸੜਕ ਹਾਦਸਾ, ਇਕ ਕੁੜੀ ਦੀ ਮੌਤ

Thursday, Oct 29, 2020 - 06:38 PM (IST)

ਜਲੰਧਰ ਦੇ ਰਾਮਾ ਮੰਡੀ ਨੇੜੇ ਵਾਪਰਿਆ ਸੜਕ ਹਾਦਸਾ, ਇਕ ਕੁੜੀ ਦੀ ਮੌਤ

ਜਲੰਧਰ,(ਮਹੇਸ਼): ਸ਼ਹਿਰ 'ਚ ਅੱਜ ਦੇਰ ਸ਼ਾਮ ਰਾਮਾ ਮੰਡੀ ਚੌਂਕ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰਾਮਾ ਮੰਡੀ ਚੌਂਕ ਨੇੜੇ ਦੇਰ ਸ਼ਾਮ ਇਕ ਕੁੜੀ ਟਰੱਕ ਹੇਠਾਂ ਆ ਗਈ, ਜਿਸ ਕਾਰਣ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਦੀ ਕੈਂਟ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਪਛਾਣ 25 ਸਾਲ ਮਨੀਸ਼ਾ ਦੇ ਰੂਪ 'ਚ ਹੋਈ ਹੈ, ਜੋ ਕਿ ਨੈਸ਼ਨਲ ਐਵੀਨਿਊ ਰਾਮਾ ਮੰਡੀ ਦੁਖਵਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਸ ਵਲੋਂ ਦੋਸ਼ੀ ਟਰੱਕ ਡਰਾਈਵਰ ਸੁਰਿੰਦਰ ਸਿੰਘ ਨਿਵਾਸੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਥਾਣਾ ਕੈਂਟ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।


author

Deepak Kumar

Content Editor

Related News