ਸ਼ਹਿਰ ''ਚੋਂ 2 ਦਿਨ ਤੋਂ ਨਹੀਂ ਚੁਕਿਆ ਕੂੜਾ

Tuesday, Jan 14, 2020 - 02:43 PM (IST)

ਸ਼ਹਿਰ ''ਚੋਂ 2 ਦਿਨ ਤੋਂ ਨਹੀਂ ਚੁਕਿਆ ਕੂੜਾ

ਜਲੰਧਰ (ਖੁਰਾਣਾ)— ਸ਼ਹਿਰ 'ਚ ਸਫਾਈ ਦੀ ਹਾਲਤ ਪਹਿਲਾਂ ਹੀ ਕਾਫੀ ਖਰਾਬ ਹੈ ਪਰ ਪਿਛਲੇ 2 ਦਿਨ ਤੋਂ ਕੂੜਾ ਨਾ ਚੁੱਕਣ ਨਾਲ ਹਾਲਤ ਹੋਰ ਖਰਾਬ ਹੋ ਗਈ ਹੈ। ਐਤਵਾਰ ਨੂੰ ਵੀ ਸ਼ਹਿਰ 'ਚ ਸਫਾਈ ਨਹੀਂ ਹੋਈ ਅਤੇ ਸੋਮਵਾਰ ਨੂੰ ਮੀਂਹ ਕਾਰਨ ਛੁੱਟੀ ਵਾਲਾ ਮਾਹੌਲ ਰਿਹਾ। ਪਈ ਬਰਸਾਤ ਕਾਰਨ ਸਾਰਾ ਕੂੜਾ ਬਰਸਾਤੀ ਪਾਣੀ 'ਚ ਮਿਕਸ ਹੋ ਗਿਆ, ਜਿਸ ਨੇ ਗੰਦਗੀ ਨੂੰ ਹੋਰ ਵਧਾ ਦਿੱਤਾ ਹੈ ।

ਸਰਵੇ 'ਚ ਦਖਲ ਨਾ ਦੇਵੇ ਨਿਗਮ, ਨਹੀਂ ਤਾਂ ਨੰਬਰ ਕੱਟੇ ਜਾਣਗੇ
ਇਸ 'ਚ ਕੇਂਦਰ ਸਰਕਾਰ ਦੀ ਏਜੰਸੀ ਦਾ ਸ਼ਹਿਰ 'ਚ ਸਿਹਤ ਸਰਵੇਖਣ ਚਲ ਰਿਹਾ ਹੈ ਪਰ ਜਲਦ ਹੀ ਟੀਮਾਂ ਸਫਾਈ ਵਿਵਸਥਾ ਦੀ ਜਾਂਚ ਕਰਨ ਲਈ ਸ਼ਹਿਰ ਦਾ ਦੌਰਾ ਕਰਨਗੀਆਂ। ਟੀਮ ਵੱਲੋਂ ਨਿਗਮ ਨੂੰ ਇਕ ਪੱਤਰ ਪ੍ਰਾਪਤ ਹੋਇਆ ਹੈ। ਵੈਸੇ ਤਾਂ ਸਰਵੇਖਣ ਚੁੱਪਚਾਪ ਤਰੀਕੇ ਨਾਲ ਹੋਵੇਗਾ ਪਰ ਜਦੋਂ ਨਿਗਮ ਨੂੰ ਟੀਮਾਂ ਦਾ ਪਤਾ ਲੱਗ ਵੀ ਗਿਆ ਤਾਂ ਨਿਗਮ ਇਸ ਮਾਮਲੇ 'ਚ ਕੋਈ ਦਖਲ ਨਾ ਦੇਵੇ ਨਹੀਂ ਤਾਂ ਸਰਵੇ ਦੇ ਨੰਬਰ ਕੱਟ ਸਕਦੇ ਹਨ।


author

shivani attri

Content Editor

Related News