ਜਲੰਧਰ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦਾ ਕੀਤਾ ਗਿਆ ਕੋਰੋਨਾ ਟੈਸਟ

04/17/2021 4:46:22 PM

ਜਲੰਧਰ (ਗੁਲਸ਼ਨ)— ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਸ਼ਹਿਰ ’ਚ ਨਾਈਟ ਕਰਫ਼ਿਊ ਲਗਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦਾ ਕੇਸਾਂ ’ਤੇ ਲਗਾਮ ਨਹੀਂ ਲੱਗ ਰਹੀ ਹੈ। 

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ

PunjabKesari

ਸਿਵਲ ਹਸਪਤਾਲ ਦੇ ਟੀਮ ਵੱਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਕੋਰੋਨਾ ਟੈਸਟ ਦੀ ਮੁਹਿੰਮ ਚਲਾਈ ਗਈ। ਸਿਵਲ ਹਸਪਤਾਲ ਦੀ ਟੀਮ ਸਿਟੀ ਰੇਲਵੇ ਸਟੇਸ਼ਨ ’ਤੇ ਮੌਜੂਦ ਹੈ, ਜਿੱਥੇ ਡਾ. ਦੀਪਤੀ ਦੀ ਅਗਵਾਈ ’ਚ ਆਉਣ-ਜਾਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਤਾਂਕਿ ਜਲੰਧਰ ਜ਼ਿਲ੍ਹੇ ’ਚ ਵੱਧ ਰਹੀ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਤੋਂ ਕੋਰੋਨਾ ਨੂੰ ਲੈ ਕੇ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਜਿਸ ਵਿਚ ਲਗਭਗ 125 ਯਾਤਰੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ। ਇਨ੍ਹਾਂ ਵਿਚੋਂ ਵਧੇਰੇ ਪ੍ਰਵਾਸੀ ਯਾਤਰੀ ਸਨ। ਜਿਹੜੇ ਯਾਤਰੀਆਂ ਦੇ ਸੈਂਪਲ ਲਏ ਗਏ, ਉਹ ਸੈਂਪਲ ਦੇ ਕੇ ਸ਼ਹੀਦ ਐਕਸਪ੍ਰੈੱਸ ਅਤੇ ਹੋਰ ਟਰੇਨਾਂ ਵਿਚ ਸਵਾਰ ਹੋ ਕੇ ਆਪਣੇ ਗ੍ਰਹਿ ਸੂਬਿਆਂ ਨੂੰ ਰਵਾਨਾ ਹੋ ਗਏ। ਸਿਹਤ ਕਰਮਚਾਰੀਆਂ ਦਾ ਕਹਿਣਾ ਸੀ ਕਿ ਜਿਹੜੇ ਯਾਤਰੀਆਂ ਦੇ ਸੈਂਪਲ ਲਏ ਗਏ ਹਨ, ਉਨ੍ਹਾਂ ਦੀ ਰਿਪੋਰਟ 3 ਦਿਨਾਂ ਬਾਅਦ ਆਵੇਗੀ। ਟੈਸਟ ਦੀ ਰਿਪੋਰਟ ਦਾ ਮੈਸੇਜ ਉਨ੍ਹਾਂ ਦੇ ਮੋਬਾਇਲ ’ਤੇ ਆ ਜਾਵੇਗਾ।

ਲੰਬੀ ਦੂਰੀ ਦੀਆਂ ਟਰੇਨਾਂ ਵਿਚ ਸਫਰ ਕਰਨ ਵਾਲੇ ਇਨ੍ਹਾਂ ਯਾਤਰੀਆਂ ਵਿਚੋਂ ਜੇਕਰ ਕੋਈ ਪਾਜ਼ੇਟਿਵ ਨਿਕਲਦਾ ਹੈ ਤਾਂ ਉਹ ਉਦੋਂ ਤੱਕ ਕਈਆਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੋਵੇਗਾ। ਰਿਪੋਰਟ ਆਉਣ ਤੋਂ ਬਾਅਦ ਸਿਹਤ ਮਹਿਕਮੇ ਲਈ ਇਨਫੈਕਟਿਡ ਵਿਅਕਤੀ ਤੱਕ ਪਹੁੰਚ ਬਣਾਉਣਾ ਵੀ ਸੌਖਾ ਨਹੀਂ ਹੋਵੇਗਾ। ਇਸ ਲਈ ਸਟੇਸ਼ਨ ’ਤੇ ਹਰ ਕੋਈ ਇਸ ਗੱਲ ਤੋਂ ਹੈਰਾਨ ਸੀ ਕਿ ਜਿਹੜੇ ਯਾਤਰੀ ਇਥੋਂ ਜਾ ਰਹੇ ਹਨ, ਇਨ੍ਹਾਂ ਦੇ ਸੈਂਪਲ ਲੈਣ ਦਾ ਕੀ ਫਾਇਦਾ ਹੋਵੇਗਾ?

ਰੇਲਵੇ ਕਰਮਚਾਰੀ ਨੂੰ ਟੈਸਟ ਕਰਵਾਉਣ ਲਈ ਰੋਕਿਆ ਤਾਂ ਉਹ ਯੂਨੀਅਨ ਸਮੇਤ ਪਹੁੰਚਿਆ ਥਾਣੇ
ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਵਿਚੋਂ ਬਾਹਰ ਨਿਕਲ ਰਹੇ ਲੋਕਾਂ ਨੂੰ ਰੋਕ ਕੇ ਵੀ ਸੈਂਪਲ ਲਏ ਜਾ ਰਹੇ ਸਨ। ਇਸ ਦੌਰਾਨ ਡੀ. ਐੱਮ. ਯੂ. ਸ਼ੈੱਡ ਵਿਚ ਤਾਇਨਾਤ ਇਕ ਰੇਲਵੇ ਕਰਮਚਾਰੀ ਨੂੰ ਵੀ ਰੋਕ ਲਿਆ ਗਿਆ। ਉਸਨੇ ਦੱਸਿਆ ਕਿ ਉਹ ਰੇਲਵੇ ਕਰਮਚਾਰੀ ਹੈ। ਉਸ ਨੇ ਆਪਣਾ ਆਈ. ਡੀ. ਪਰੂਫ ਵੀ ਦਿਖਾਇਆ ਪਰ ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਨੇ ਉਸਨੂੰ ਟੈਸਟ ਕਰਵਾਉਣ ਲਈ ਕਿਹਾ ਤਾਂ ਉਹ ਆਪਣਾ ਆਈ. ਡੀ. ਪਰੂਫ ਛੱਡ ਕੇ ਉਥੋਂ ਨਿਕਲ ਗਿਆ। ਬਾਅਦ ਵਿਚ ਉਹ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਰੇਲਵੇ ਪੁਲਸ ਕੋਲ ਪਹੁੰਚਿਆ ਅਤੇ ਇਸ ’ਤੇ ਇਤਰਾਜ਼ ਜਤਾਇਆ।

ਆਰ. ਪੀ. ਐੱਫ. ਨੇ ਮਾਸਕ ਨਾ ਪਹਿਨਣ ’ਤੇ ਯਾਤਰੀਆਂ ਨੂੰ ਕੀਤਾ ਜੁਰਮਾਨਾ
ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਹਰ ਯਾਤਰੀ ਲਈ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਮਾਸਕ ਨਾ ਪਹਿਨਣ ਵਾਲੇ ਯਾਤਰੀ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਰੇਲਵੇ ਹੈੱਡਕੁਆਰਟਰ ਵੱਲੋਂ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਰ. ਪੀ. ਐੱਫ. ਵੱਲੋਂ ਸਟੇਸ਼ਨ ’ਤੇ ਇਸ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਵਿਚ 5 ਯਾਤਰੀਆਂ ਨੂੰ ਜੁਰਮਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਅਤੇ ਥੁੱਕਣ ਵਾਲੇ ਯਾਤਰੀਆਂ ਨੂੰ ਵੀ ਜੁਰਮਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ


shivani attri

Content Editor

Related News