ਪੰਜਾਬ ਆਰਮਡ ਪੁਲਸ ਸਿਖਲਾਈ ਕੇਂਦਰ 'ਚ ਹੋਈ ਪਾਸਿੰਗ ਆਊਟ ਪਰੇਡ

12/06/2019 1:32:25 PM

ਜਲੰਧਰ (ਸੁਨੀਲ ਮਹਾਜਨ) : ਪੰਜਾਰ ਆਰਮਡ ਪੁਲਸ ਸਿੱਖਿਆ ਕੇਂਦਰ ਜਲੰਧਰ ਸ਼ਾਉਣੀ ਵਿਚ ਅੱਜ ਬੈਚ ਨੰਬਰ 172 ਦੇ ਰੰਗਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਕਰਵਾਈ ਗਈ, ਜਿਸ ਵਿਚ ਆਰਮਡ ਕੈਡਰ ਦੀਆਂ ਵੱਖ-ਵੱਖ ਬਟਾਲੀਅਨ ਅਤੇ ਯੂਨਿਟ ਦੇ ਕੁੱਲ 106 ਰੰਗਰੂਟ ਸਿਪਾਹੀਆਂ ਨੂੰ ਪਾਸ ਆਊਟ ਕੀਤਾ ਗਿਆ।

PunjabKesari

ਇਸ ਮੌਕੇ 'ਤੇ ਮੁੱਖ ਮਿਹਮਾਨ ਆਈ.ਜੀ.ਪੀ./ਪੀ.ਏ.ਪੀ. ਜਲੰਧਰ ਐਮ.ਐਫ. ਫਾਰੂਕੀ ਨੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਅਤੇ ਸਿਖਲਾਈ ਦੌਰਾਨ ਚੰਗੀ ਕਾਰਵਾਈ ਦਿਖਾਉਣ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ 'ਤੇ ਆਈ.ਜੀ.ਪੀ. ਫਾਰੂਕੀ ਨੇ ਕਿਹਾ ਕਿ ਇਹ ਜਵਾਨ ਟਰੇਨਿੰਗ ਹਾਸਲ ਕਰਨ ਤੋਂ ਬਾਅਦ ਪੰਜਾਬ ਪੁਲਸ ਦਾ ਹਿੱਸਾ ਬਣੇ ਹਨ ਅਤੇ ਇਹ ਬਹੁਤ ਖੁਸ਼ੀ ਦਾ ਮੌਕਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਸਾਰੇ ਪਾਸ ਆਊਟ ਕੀਤੇ ਗਏ ਮੁਲਾਜ਼ਮਾਂ ਨੂੰ ਪੁਲਸ ਟਰੈਨਿੰਗ ਦਿੱਤੀ ਗਈ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਸਾਰੇ ਨੌਜਵਾਨ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਣਗੇ।

PunjabKesari

PunjabKesari


cherry

Content Editor

Related News