ਪੰਜਾਬ ਲਈ ਕੇਂਦਰ ਦਾ ਵੱਡਾ ਤੋਹਫ਼ਾ: ਬਿਜਲੀ ਢਾਂਚੇ ਲਈ 3,284 ਕਰੋੜ ਰੁਪਏ ਮਨਜ਼ੂਰ

Friday, May 22, 2026 - 09:25 AM (IST)

ਪੰਜਾਬ ਲਈ ਕੇਂਦਰ ਦਾ ਵੱਡਾ ਤੋਹਫ਼ਾ: ਬਿਜਲੀ ਢਾਂਚੇ ਲਈ 3,284 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ - ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਟਵੀਟ ਕਰਕੇ ਕੇਂਦਰ ਸਰਕਾਰ ਦੇ ਇੱਕ ਇਤਿਹਾਸਕ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰ ਨੇ RDSS ਯੋਜਨਾ ਤਹਿਤ ਪੰਜਾਬ ਦੇ ਬਿਜਲੀ ਇੰਫਰਾਸਟ੍ਰਕਚਰ ਲਈ 3,284 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜੋ ਸੂਬੇ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਰੱਖੇਗਾ।

ਮਿਲੀ ਜਾਣਕਾਰੀ ਅਨੁਸਾਰ, ਇਸ ਵੱਡੇ ਫੰਡ ਨਾਲ ਪੰਜਾਬ ਵਿੱਚ ਅੰਡਰਗਰਾਊਂਡ ਬਿਜਲੀ ਨੈੱਟਵਰਕ, ਸਮਾਰਟ ਮੀਟਰਿੰਗ ਅਤੇ ਮਜ਼ਬੂਤ ਪਾਵਰ ਗ੍ਰਿਡ ਤਿਆਰ ਕੀਤੇ ਜਾਣਗੇ। ਇਸ ਨਵੀਨੀਕਰਨ ਨਾਲ ਸੂਬੇ ਦਾ ਬਿਜਲੀ ਨੈੱਟਵਰਕ ਪਹਿਲਾਂ ਨਾਲੋਂ ਕਿਤੇ ਵਧੇਰੇ ਸੁਰੱਖਿਅਤ, ਆਧੁਨਿਕ ਅਤੇ ਭਰੋਸੇਮੰਦ ਬਣੇਗਾ, ਜਿਸ ਨਾਲ ਬਿਜਲੀ ਦੀ ਚੋਰੀ ਅਤੇ ਲਾਈਨ ਨੁਕਸਾਨ ਵੀ ਘੱਟ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਕਿਸਾਨਾਂ, ਉਦਯੋਗਾਂ, ਵਪਾਰੀਆਂ ਅਤੇ ਆਮ ਜਨਤਾ ਨੂੰ 24x7 ਨਿਰਵਿਘਨ ਬਿਜਲੀ ਦੇਣ ਵੱਲ ਇੱਕ ਵੱਡਾ ਕਦਮ ਹੈ। ਇਹ ਸੁਧਾਰ ਜਿੱਥੇ ਖੇਤੀਬਾੜੀ ਖੇਤਰ ਨੂੰ ਵੱਡੀ ਰਾਹਤ ਦੇਵੇਗਾ, ਉੱਥੇ ਹੀ ਸੂਬੇ ਦੇ ਵਪਾਰ ਅਤੇ ਆਰਥਿਕ ਵਿਕਾਸ ਨੂੰ ਵੀ ਵੱਡੀ ਰਫ਼ਤਾਰ ਦੇਵੇਗਾ।


author

Sunaina

Content Editor

Related News