ਹੁਣ 24 ਟਰਾਲੀਆਂ ਦੇ ਸਾਈਜ਼ ਨੂੰ ਲੈ ਕੇ ਫਸੀ ਘੁੰਡੀ, ਟੈਂਡਰ ਹੀ ਫਾਈਨਲ ਨਹੀਂ ਹੋ ਰਹੇ

Wednesday, Jan 15, 2020 - 03:55 PM (IST)

ਹੁਣ 24 ਟਰਾਲੀਆਂ ਦੇ ਸਾਈਜ਼ ਨੂੰ ਲੈ ਕੇ ਫਸੀ ਘੁੰਡੀ, ਟੈਂਡਰ ਹੀ ਫਾਈਨਲ ਨਹੀਂ ਹੋ ਰਹੇ

ਜਲੰਧਰ (ਖੁਰਾਣਾ)— ਸ਼ਹਿਰ ਦੀ ਸਫਾਈ ਕਰਨ ਲਈ ਨਗਰ ਨਿਗਮ ਕਰੋੜਾਂ ਰੁਪਏ ਖਰਚ ਕਰਕੇ 24 ਟਰੈਕਟਰ-ਟਰਾਲੀਆਂ ਨੂੰ ਇਕ ਸਾਲ ਲਈ ਕਿਰਾਏ 'ਤੇ ਲੈਣ ਜਾ ਰਿਹਾ ਹੈ ਪਰ ਨਿਗਮ ਕੋਲੋਂ ਇਹ ਟੈਂਡਰ ਹੀ ਫਾਈਨਲ ਨਹੀਂ ਹੋ ਰਿਹਾ। ਠੇਕੇਦਾਰਾਂ ਨੇ 37 ਫੀਸਦੀ ਡਿਸਕਾਊਂਟ 'ਤੇ ਕੰਮ ਕਰਨਾ ਮੰਨ ਲਿਆ ਹੈ। ਇਸ ਲਈ ਸ਼ੱਕ ਪੈਦਾ ਹੋ ਰਿਹਾ ਹੈ ਕਿ ਠੇਕੇਦਾਰ ਇਹ ਕੰਮ ਕਿਵੇਂ ਕਰ ਸਕਣਗੇ। ਦੂਜੇ ਪਾਸੇ ਇਸ ਮਾਮਲੇ 'ਚ ਅੱਜ ਹੋਈ ਮੀਟਿੰਗ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਟਰਾਲੀਆਂ ਦਾ ਸਾਈਜ਼ ਵੱਡਾ ਕਰ ਲਿਆ ਜਾਵੇ ਤਾਂ ਜੋ ਇਸ 'ਚ ਕੂੜਾ ਆ ਸਕੇ। ਮੀਟਿੰਗ ਦੌਰਾਨ ਮੇਅਰ ਰਾਜਾ, ਕਮਿਸ਼ਨਰ ਲਾਕੜਾ, ਡਾ. ਸ਼੍ਰੀ ਕ੍ਰਿਸ਼ਨ, ਜਗਦੀਸ਼ ਦਕੋਹਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕਿਰਾਏ 'ਤੇ ਲਏ ਜਾਣ ਵਾਲੇ ਟਿੱਪਰਾਂ ਦੀਆਂ ਸ਼ਰਤਾਂ 'ਤੇ ਵੀ ਵਿਚਾਰ ਹੋਇਆ।


author

shivani attri

Content Editor

Related News