ਜਲੰਧਰ : ਡੋਡੇ ਚੂਰਾ ਪੋਸਤ ਸਮੇਤ 2 ਗ੍ਰਿਫਤਾਰ

07/18/2018 1:38:21 AM

ਜਲੰਧਰ— ਆਈ. ਪੀ. ਐੱਸ. ਪ੍ਰਵੀਨ ਸਿਨ੍ਹਾ ਕਮਿਸ਼ਨਰ ਪੁਲਸ ਕਮਿਸ਼ਨਰੇਟ ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰ ਰਾਜਿੰਦਰ ਸਿੰਘ, ਗੁਰਮੀਤ ਸਿੰਘ ਡੀ. ਸੀ. ਪੀ./ਇੰਨਵੈਸਟੀਗੇਸ਼ਨ ਅਤੇ ਡੀ ਸੁਡਰਵਿਲੀ ਆਈ. ਪੀ. ਐੱਸ./ਏ. ਡੀ. ਸੀ. ਪੀ. ਸਿਟੀ-2 ਦੀਆਂ ਹਿਦਾਇਤਾਂ ਮੁਤਾਬਕ ਨਵੀਨ ਕੁਮਾਰ ਏ. ਸੀ. ਪੀ.-ਮਾਡਲ ਟਾਊਨ ਜਲੰਧਰ ਦੀ ਅਗਵਾਈ ਹੇਠ ਏ. ਐੱਸ. ਆਈ. ਸੇਵਾ ਸਿੰਘ ਚੌਂਕੀ ਇੰਚਾਰਜ ਨੇ 2 ਨੌਜਵਾਨਾਂ ਨੂੰ ਡੋਡੇ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ।
ਜਾਣਕਾਰੀ ਮੁਤਾਬਕ ਜਦੋਂ ਉਕਤ ਅਧਿਕਾਰੀ ਬੱਸ ਸਟੈਂਡ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸਤ ਦੇ ਸਬੰਧ 'ਚ ਹੋਟਲ ਗਰੈਂਡ ਨੇੜੇ ਉੱਚਾ ਪੁੱਲ ਰੇਲਵੇ ਲਾਈਨਾਂ ਵੱਲ ਜਾ ਰਹੇ ਸਨ ਤਾਂ ਹੇਠ ਲਿਖੇ ਵਿਅਕਤੀਆਂ ਸਮੇਤ ਇਕ ਆਲਟੋ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਿਨ੍ਹਾਂ ਪਾਸੋਂ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਨੰਬਰ 169 ਮਿਤੀ 16-07-18 ਜੁਰਮ 15/61/85 ਐੱਨ. ਡੀ. ਪੀ. ਐੱਸ. ਥਾਣਾ ਡਵੀਜ਼ਨ ਨੰਬਰ 6 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਪੁਲਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਜਾਰੀ ਹੈ।
ਦੋਸ਼ੀਆਂ ਦੀ ਪਛਾਣ ਰਵਿੰਦਰ ਕੁਮਾਰ ਉਰਫ ਬਿਲੂ ਪੁੱਤਰ ਪਵਨ ਕੁਮਾਰ ਵਾਸੀ ਕਬੀਰ ਨਗਰ ਨੇੜੇ ਡੀ. ਏ. ਵੀ. ਕਾਲਜ ਜਲੰਧਰ ਅਤੇ ਜੋਗਿੰਦਰ ਸਿੰਘ ਉਰਫ ਪੀਟੀ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਦਾਲਮ ਨੰਗਲ ਥਾਣਾ ਕਿਲਾ ਲਾਭ ਸਿੰਘ, ਗੁਰਦਾਸਪੁਰ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਇਕ ਕਿਲੋਂ 500 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।


Related News