ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਾ ਵੱਡਾ ਕਦਮ, ‘ਜਲੰਧਰ ਸੇਵਕ’ ਮੋਬਾਇਲ ਐਪ ਨੂੰ ਕੀਤਾ ਲਾਂਚ

08/07/2021 4:46:00 PM

ਜਲੰਧਰ (ਚੋਪੜਾ)– ਕੋਵਿਡ-19 ਮਹਾਮਾਰੀ ਦੌਰਾਨ ਜ਼ਿਲ੍ਹੇ ਦੀ ਸਿਵਲ ਸੋਸਾਇਟੀ ਵੱਲੋਂ ਨਿਭਾਈਆਂ ਸੇਵਾਵਾਂ ਦੇ ਸਨਮਾਨ ਵਿਚ ਅਤੇ ਜ਼ਿਲ੍ਹੇ ਵਿਚ ਡਿਜੀਟਲ ਪਲੇਟਫਾਰਮ ’ਤੇ ਨਾਗਰਿਕ ਸੇਵਾਵਾਂ ਨੂੰ ਇਕੱਠੇ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਵੱਲ ਇਕ ਕਦਮ ਹੋਰ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਇਨ-ਹਾਊਸ ਮੋਬਾਇਲ ਐਪਲੀਕੇਸ਼ਨ ‘ਜਲੰਧਰ ਸੇਵਕ’ ਵਿਕਸਿਤ ਕੀਤੀ ਗਈ ਹੈ। ਇਹ ਐਪ ਉਨ੍ਹਾਂ ਸਾਰੇ ਕੰਮਾਂ ਦਾ ਮਿਲਾਨ ਕਰ ਸਕਦੀ ਹੈ, ਜਿਹੜੇ ਸ਼ਹਿਰ ਵਿਚ ਸਿਵਲ ਸੋਸਾਇਟੀ ਵੱਲੋਂ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ

ਇਸ ਐਪ ਨੂੰ ਪੂਰੀ ਤਰ੍ਹਾਂ ਜਲੰਧਰ ਆਟੋਮੋਬਾਇਲ ਨਿਰਮਾਤਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਅਤੇ ਪ੍ਰਸ਼ਾਸਨ ’ਤੇ ਕੋਈ ਵਿੱਤੀ ਜ਼ਿੰਮੇਵਾਰੀ ਨਹੀਂ ਸੀ। ਮੌਜੂਦਾ ਸਮੇਂ ਵਿਚ 8 ਸ਼੍ਰੇਣੀਆਂ ਵਿਚ ਐਪਲੀਕੇਸ਼ਨ ’ਤੇ 56 ਸੇਵਾ ਮੁਹੱਈਆ ਕਰਵਾਉਣ ਵਾਲੇ ਰਜਿਸਟਰਡ ਹਨ। ਡਿਪਟੀ ਕਮਿਸ਼ਨਰ ਨੇ ਉਮੀਦ ਜ਼ਾਹਰ ਕੀਤੀ ਕਿ ‘ਜਲੰਧਰ ਸੇਵਕ’ ਐਪ ਜ਼ਿਲ੍ਹੇ ਦੇ ਨਾਗਰਿਕਾਂ ਦੇ ਜੀਵਨ ’ਤੇ ਹਾਂ-ਪੱਖੀ ਪ੍ਰਭਾਵ ਪਾਉਣ ਵਾਲੀ ਇਕ ਹੋਰ ਈ-ਗਵਰਨੈਂਸ ਪਹਿਲਕਦਮੀ ਸਾਬਿਤ ਹੋਵੇਗੀ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਡੀ) ਜਸਪ੍ਰੀਤ ਸਿੰਘ, ਐਡੀਸ਼ਨਲ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ: ਵਿਦੇਸ਼ ਭੇਜਣ ਲਈ ਮੁੰਡੇ ਵਾਲਿਆਂ ਤੋਂ ਠੱਗੇ 18 ਲੱਖ, ਜਦੋਂ ਵੀਜ਼ਾ ਲੱਗਾ ਤਾਂ ਕਹਿੰਦੇ 'ਕੁੜੀ ਦੀ ਮੌਤ ਹੋ ਗਈ'

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News