ਜਲੰਧਰ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਆਉਣੈ ਤਾਂ ਗਲੂਕੋਜ਼ ਤੇ ਟੀਕੇ ਬਾਜ਼ਾਰੋਂ ਲੈ ਆਇਓ!

05/16/2022 12:28:32 PM

ਜਲੰਧਰ (ਸ਼ੋਰੀ)–ਸਿਵਲ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਲਈ ਹਸਪਤਾਲ ਵਿਚੋਂ ਗਲੂਕੋਜ਼, ਪੇਨ ਕਿੱਲਰ, ਐਂਟੀ-ਬਾਇਓਟਿਕ ਆਦਿ ਦਵਾਈਆਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਤੁਸੀਂ ਹਸਪਤਾਲ ਵਿਚ ਇਲਾਜ ਲਈ ਆਉਣ ’ਤੇ ਬਾਹਰੋਂ ਲਿਆਉਣੀਆਂ ਪੈ ਸਕਦੀਆਂ ਹਨ। ਹਾਲਾਤ ਇਹ ਹਨ ਕਿ ਐਮਰਜੈਂਸੀ ਵਾਰਡ ਵਿਚ ਵੀ ਦਵਾਈਆਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਡਾਕਟਰਾਂ ਨੂੰ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਖ਼ਰੀਦਣ ਲਈ ਕਹਿਣਾ ਪੈ ਰਿਹਾ ਹੈ ਅਤੇ ਮਰੀਜ਼ ਡਾਕਟਰਾਂ ਨਾਲ ਝਗੜਾ ਤੱਕ ਕਰਦੇ ਹਨ ਤੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਹਸਪਤਾਲ ਵਾਲੇ ਦਵਾਈਆਂ ਨਹੀਂ ਦੇ ਰਹੇ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਦਰਅਸਲ ਸਰਕਾਰੀ ਹਸਪਤਾਲਾਂ ਨੂੰ ਦਵਾਈਆਂ ਸਪਲਾਈ ਕਰਨ ਵਾਲੀ ਕੰਪਨੀ ਨਾਲ ਐਗਰੀਮੈਂਟ ਖਤਮ ਹੋਣ ਕਾਰਨ ਹਸਪਤਾਲ ਵਿਚ ਦਵਾਈਆਂ ਦੀ ਘਾਟ ਹੋਣੀ ਸ਼ੁਰੂ ਹੋ ਗਈ ਸੀ। ਹੁਣ ਹਾਲਾਤ ਇਹ ਹਨ ਕਿ ਕਿਸੇ ਵਾਰਡ ਵਿਚ ਵੀ ਦਵਾਈਆਂ ਦਾ ਸਟਾਕ ਨਹੀਂ ਰਿਹਾ। ਇਸ ਬਾਰੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਚੰਡੀਗੜ੍ਹ ਦਫਤਰ ਵਿਚ ਬੈਠਣ ਵਾਲੇ ਆਪਣੇ ਸੀਨੀਅਰ ਡਾਕਟਰਾਂ ਨੂੰ ਵੀ ਕਈ ਵਾਰ ਕਿਹਾ ਪਰ ਜਵਾਬ ਮਿਲਿਆ ਕਿ ਕੁਝ ਦਿਨ ਉਡੀਕ ਕਰੋ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਅਤੇ ਮਹਿੰਗਾਈਆਂ ਦਵਾਈਆਂ ਅਤੇ ਟੀਕੇ ਬਾਜ਼ਾਰੋਂ ਖਰੀਦਣੇ ਪੈ ਰਹੇ ਹਨ। ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਜਨ-ਔਸ਼ਧੀ ਕੇਂਦਰ ਵੀ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ। ਜੇਕਰ ਅੱਜ ਖੁੱਲ੍ਹਿਆ ਹੁੰਦਾ ਤਾਂ ਲੋਕ ਘੱਟ ਰੇਟਾਂ ’ਤੇ ਇਥੋਂ ਦਵਾਈਆਂ ਖਰੀਦ ਸਕਦੇ ਸਨ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਸੀਨੀਅਰ ਡਾਕਟਰ ਸਮਾਜ-ਸੇਵੀ ਸੰਸਥਾਵਾਂ ਨੂੰ ਅਪੀਲ ਕਰ ਕੇ ਉਨ੍ਹਾਂ ਕੋਲੋਂ ਦਵਾਈਆਂ, ਗਲੂਕੋਜ਼ ਆਦਿ ਦੀ ਡਿਮਾਂਡ ਨੂੰ ਪੂਰਾ ਕਰਨਗੇ। ਸਿਵਲ ਹਸਪਤਾਲ ਵਿਚ ਆਯੁਸ਼ਮਾਨ ਯੋਜਨਾ ਤਹਿਤ ਲੋਕਾਂ ਦਾ ਫ੍ਰੀ ਇਲਾਜ ਕਰਨ ਤੋਂ ਬਾਅਦ ਹਸਪਤਾਲ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਪੈਸੇ ਵੀ ਨਹੀਂ ਮਿਲ ਰਹੇ।

ਡਾਕਟਰਾਂ ਨੂੰ ਆਸ ਸੀ ਕਿ ਉਹ ਪੈਸੇ ਉਨ੍ਹਾਂ ਦੇ ਅਕਾਊਂਟ ਵਿਚ ਆਉਂਦੇ ਤਾਂ ਉਹ ਬਾਹਰੋਂ ਦਵਾਈਆਂ ਵੀ ਖਰੀਦ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਇਸੇ ਆਧਾਰ ’ਤੇ ਜਿੱਤੀ ਸੀ ਤੇ ਉਨ੍ਹਾਂ ਦਾ ਮੁੱਖ ਮੁੱਦਾ ਸੀ ਕਿ ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿਚ ਵਧੀਆ ਇਲਾਜ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਦਵਾਈਆਂ ਤੱਕ ਮੁਫ਼ਤ ਮਿਲਣਗੀਆਂ ਪਰ ਹੁਣ ਅਜਿਹੇ ਹਾਲਾਤ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਲੋਕ ਸਿਵਲ ਹਸਪਤਾਲ ਵਿਚ ਆਉਣਾ ਹੀ ਬੰਦ ਕਰ ਦੇਣਗੇ।

ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News