ਜਲੰਧਰ ਬਾਈਕਿੰਗ ਕਲੱਬ ਵੱਲੋਂ ਸਾਈਕਲ ਰੈਲੀ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੱਦਾ

Sunday, Aug 02, 2020 - 05:22 PM (IST)

ਜਲੰਧਰ ਬਾਈਕਿੰਗ ਕਲੱਬ ਵੱਲੋਂ ਸਾਈਕਲ ਰੈਲੀ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੱਦਾ

ਕਪੂਰਥਲਾ (ਵਿਪਨ ਮਹਾਜਨ)— ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਜਿੰਮ ਅਤੇ ਖੇਡ ਸਟੇਡੀਅਮ ਬੰਦ ਹੋਣ ਕਾਰਨ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਜਲੰਧਰ ਬਾਈਕਿੰਗ ਕਲੱਬ ਵੱਲੋਂ ਸਾਈਕਲ ਚਲਾ ਕੇ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਸੱਦਾ ਦਿੱਤਾ ਗਿਆ ਹੈ।

ਜਲੰਧਰ ਬਾਈਕਿੰਗ ਕਲੱਬ ਨਾਲ ਜੁੜੇ 60 ਤੋਂ ਵੱਧ ਸਾਈਕਲਿਸਟਾਂ ਵੱਲੋਂ ਅੱਜ ਜਲੰਧਰ ਦੇ ਏ. ਪੀ. ਜੇ. ਸਕੂਲ ਤੋਂ ਸਵੇਰੇ 5.30 ਵਜੇ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਜਿਸ 'ਚ 18 ਸਾਲ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਵੱਲੋਂ ਹਿੱਸਾ ਲਿਆ ਗਿਆ। ਰੈਲੀ 'ਚ ਜਿੱਥੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਸਨ, ਉਥੇ ਹੀ ਜਲੰਧਰ ਬਾਈਕਿੰਗ ਕਲੱਬ ਦੇ ਅਜਿਹੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਜੋ ਕਿ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਉਂਦੇ ਹਨ।

ਇਹ ਵੀ ਪੜ੍ਹੋ: ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ

PunjabKesari

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜਲੰਧਰ ਬਾਈਕਿੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਅਜੌਕੇ ਦੌਰ 'ਚ ਸਾਈਕਲ ਚਲਾਉਣਾ ਸਭ ਤੋਂ ਮਹੱਤਵਪੂਰਨ ਕਸਰਤ ਹੈ, ਜਿਸ ਨਾਲ ਸਰੀਰ ਨੂੰ ਤੰਦਰੁਸਤ ਰੱਖ ਕੇ ਕੋਰੋਨਾ ਵਾਇਰਸ ਨਾਲ ਲੜਿਆ ਜਾ ਸਕਦਾ ਹੈ ਅਤੇ ਆਸਾਨੀ ਨਾਲ ਸਿਹਤ ਸਬੰਧੀ ਪ੍ਰੋਟਕਾਲ ਦੀ ਪਾਲਣਾ ਵੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ​​​​​​​: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਮੁੜ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ
ਰੈਲੀ ਦਾ ਪਹਿਲਾ ਪੜਾਅ ਸਾਇੰਸ ਸਿਟੀ ਵਿਖੇ ਸਮਾਪਤ ਹੋਇਆ ਅਤੇ ਉਥੋਂ ਚੱਲ ਕੇ ਸੈਨਿਕ ਸਕੂਲ ਕਪੂਰਥਲਾ ਤੋਂ ਹੁੰਦਾ ਹੋਇਆ ਵਾਪਸ ਜਲੰਧਰ ਵਿਖੇ ਸਮਾਪਤ ਹੋਇਆ। ਸਾਈਕਲ ਰੈਲੀ ਦੌਰਾਨ ਕਲੱਬ ਦੇ ਮੈਂਬਰਾਂ ਵਲੋਂ ਦਿੱਤੇ ਸ਼ੋਸ਼ਲ ਡਿਸਟੈਂਸਿੰਗ ਅਤੇ ਅਵਾਜਾਈ ਦੀ ਨਿਯਮਾਂ ਦੀ ਮੁਕੰਮਲ ਪਾਲਣਾ ਕੀਤੀ ਗਈ ਉਥੇ ਹੀ ਪੰਜਾਬ ਪੁਲਸ ਵੱਲੋਂ ਸੁਚਾਰੂ ਆਵਾਜਾਈ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

ਰੈਲੀ ਦੌਰਾਨ ਮੁੱਖ ਰੂਪ 'ਚ ਡਾ. ਗੁਰਪ੍ਰਤਾਪ ਸਿੰਘ, ਮੇਜਰ ਰਵੀ ਗੋਗਨਾ, ਪ੍ਰਵੀਨ ਸਿੰਘ ਮਾਨ, ਬਲਜੀਤ ਮਹਾਜਨ, ਡਾ. ਜੇ. ਐੱਸ ਮਠਾਰੂ, ਪਰਾਬਲ ਅਰੋੜਾ, ਇੰਗਰਾਨੀ ਇੰਜੀਨੀਅਰ ਇੰਦਰਪਾਲ ਸਿੰਘ, ਆਸ਼ੂ ਚੋਪੜਾ,ਧੀਰਜ ਬੱਤਰਾ ਅਤੇ ਸਕਸ਼ਮ ਗੁਪਤਾ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਇਹ ਵੀ ਪੜ੍ਹੋ​​​​​​​: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ


author

shivani attri

Content Editor

Related News