ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਨੇ ਖੜ੍ਹੀ ਕਾਰ ਨੂੰ ਲਾਈ ਅੱਗ, ਦੂਜੀ ਦੇ ਤੋੜੇ ਸ਼ੀਸ਼ੇ

Sunday, Jan 17, 2021 - 04:24 PM (IST)

ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਨੇ ਖੜ੍ਹੀ ਕਾਰ ਨੂੰ ਲਾਈ ਅੱਗ, ਦੂਜੀ ਦੇ ਤੋੜੇ ਸ਼ੀਸ਼ੇ

ਜਲੰਧਰ (ਜ. ਬ.) - ਬੀਤੀ ਰਾਤ ਕਾਲਾ ਸੰਘਿਆਂ ਰੋਡ ਸਥਿਤ ਕੋਟ ਸਦੀਕ ਵਿਚ ਕੁਝ ਨੌਜਵਾਨਾਂ ਵਲੋਂ ਪਲਾਟ ਵਿਚ ਖੜ੍ਹੀ ਇਕ ਕਾਰ ਨੂੰ ਅੱਗ ਲੱਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨਾਂ ਨੇ ਦੂਜੀ ਦੇ ਸ਼ੀਸ਼ੇ ਤੋੜ ਵੀ ਦਿੱਤੇ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੁੱਜੀ ਥਾਣਾ ਭਾਰਗੋਂ ਕੈਂਪ ਦੀ ਪੁਲਸ ਨੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਬਾਕੀ ਨੌਜਵਾਨ ਫਰਾਰ ਦੱਸੇ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

ਥਾਣਾ ਭਾਰਗੋਂ ਕੈਂਪ ਦੇ ਮੁਖੀ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗੀਰੀ ਲਾਲ ਪੁੱਤਰ ਜਗਤ ਰਾਮ ਨਾਲ ਗੁਰੂ ਨਾਨਕ ਨਗਰ ਦੇ 2 ਭਰਾ ਰੰਜਿਸ਼ ਰੱਖਦੇ ਹਨ, ਜਿਨ੍ਹਾਂ ਦੀ ਉਮਰ ਕ੍ਰਮਵਾਰ 15 ਅਤੇ 16 ਸਾਲ ਹੈ। ਉਨ੍ਹਾਂ ਆਪਣੇ ਸਾਥੀਆਂ ਸਮੇਤ ਜਗੀਰੀ ਲਾਲ ਦੀ ਸਕਾਰਪੀਓ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਤੇਲ ਸੁੱਟ ਕੇ ਅੱਗ ਲਾ ਦਿੱਤੀ ਅਤੇ ਦੂਜੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ, ਜਦੋਂਕਿ ਬਾਕੀ ਮੁਲਜ਼ਮਾਂ ਫਰਾਰ ਹਨ। ਭੁੱਲਰ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ


author

rajwinder kaur

Content Editor

Related News