ਮੇਅਰ ਨੇ ਟਿੱਪਰ ਚਲਾਉਣ ਵਾਲੇ ਠੇਕੇਦਾਰ ਦੀ ਲਾਈ ਕਲਾਸ

Thursday, Apr 11, 2019 - 05:17 PM (IST)

ਮੇਅਰ ਨੇ ਟਿੱਪਰ ਚਲਾਉਣ ਵਾਲੇ ਠੇਕੇਦਾਰ ਦੀ ਲਾਈ ਕਲਾਸ

ਜਲੰਧਰ (ਖੁਰਾਣਾ) : ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਗਮ ਪ੍ਰਸ਼ਾਸਨ ਨੇ ਕਰੀਬ ਇਕ ਮਹੀਨਾ ਪਹਿਲਾਂ ਡੰਪ ਸਥਾਨਾਂ ਤੋਂ ਕੂੜਾ ਚੁੱਕਣ ਲਈ 6 ਵੱਡੇ ਟਿੱਪਰ ਕਰੀਬ ਇਕ ਕਰੋੜ ਰੁਪਏ ਕਿਰਾਏ 'ਤੇ ਲਏ ਸਨ ਪਰ ਕੰਪਨੀ ਵਲੋਂ ਤਸੱਲੀਬਖਸ਼ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਮੇਅਰ ਜਗਦੀਸ਼ ਰਾਜਾ ਨੇ ਅੱਜ ਸੰਬਧਿਤ ਠੇਕੇਦਾਰ ਨੂੰ ਬੁਲਾ ਕੇ ਉਸਦੀ ਕਲਾਸ ਲਾਈ ਤੇ ਡਿਊਟੀ ਸਹੀ ਢੰਗ ਨਾਲ ਪਰਫਾਰਮ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਨਿਗਮ ਕੰਪਨੀ ਨੂੰ ਰੋਜ਼ਾਨਾ 8 ਘੰਟੇ ਕੰਮ ਕਰਨ ਲਈ ਤੇਲ ਤੇ ਭਾਰੀ ਰਕਮ ਅਦਾ ਕਰ ਰਿਹਾ ਹੈ ਪਰ ਫਿਰ ਵੀ ਕਈ ਡੰਪ ਸਥਾਨਾਂ ਤੋਂ ਕੂੜਾ ਚੁੱਕਣ ਵਿਚ ਦੇਰ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਮੇਅਰ ਨੇ ਸਬੰਧਿਤ ਠੇਕੇਦਾਰ ਤੇ ਨਿਗਮ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ।
 

ਵਰਕਸ਼ਾਪ ਵਿਚ ਯੂਨੀਅਨਾਂ ਨੇ ਜਤਾਇਆ ਰੋਸ ਕੂੜਾ ਲਿਫਟਿੰਗ ਵਿਚ ਹੋਈ ਦੇਰ
ਇਸ ਦੌਰਾਨ ਨਗਰ ਨਿਗਮ ਦੀ ਵਰਕਸ਼ਾਪ ਵਿਚ ਅੱਜ ਕਰਮਚਾਰੀ ਯੂਨੀਅਨਾਂ ਦੇ ਆਗੂਆਂ ਨੇ ਖਰਾਬ ਵਿਵਸਥਾ ਦੇ ਖਿਲਾਫ ਰੋਸ ਪ੍ਰਗਟ ਕੀਤਾ ਤੇ ਬਾਅਦ ਵਿਚ ਮੇਅਰ ਤੇ ਨਿਗਮ ਅਧਿਕਾਰੀਆਂ ਨਾਲ ਵੀ ਇਕ ਬੈਠਕ ਕੀਤੀ। ਯੂਨੀਅਨ ਆਗੂ ਠੇਕੇਦਾਰੀ ਪ੍ਰਥਾ ਦੇ ਖਿਲਾਫ ਦਿਸੇ ਤੇ ਉਨ੍ਹਾਂ ਕਿਹਾ ਕਿ ਨਿਗਮ ਵਰਕਸ਼ਾਪ ਵਿਚ ਮੁੱਢਲੀਆਂ ਸਹੂਲਤਾਂ ਵੀ ਮੁੱਹਈਆ ਨਹੀਂ ਹਨ। ਮੇਅਰ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਦੁਪਹਿਰ ਨੂੰ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਸਕਿਆ।


author

Baljeet Kaur

Content Editor

Related News