‘ਜਗ ਬਾਣੀ’ ’ਚ ਡਾਕ ਵਿਭਾਗ ਦੇ ਕੈਂਪ ’ਚ ਕੱਲ ਬਣਨਗੇ ਆਧਾਰ ਕਾਰਡ

10/25/2018 5:21:03 AM

ਜਲੰਧਰ,   (ਪੁਨੀਤ)-  ਜਗ ਬਾਣੀ ਦਫ਼ਤਰ ਵਿਚ 26 ਅਕਤੂਬਰ ਨੂੰ ਡਾਕ ਵਿਭਾਗ ਵਲੋਂ  ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿਚ ਨਵੇਂ ਆਧਾਰ ਕਾਰਡ ਬਣਾਏ ਜਾਣਗੇ। ਇਸ ਦੇ ਨਾਲ-ਨਾਲ  ਆਧਾਰ ਕਾਰਡ ਦੀਆਂ ਤਰੁਟੀਆਂ ਨੂੰ ਵੀ ਠੀਕ ਕੀਤਾ ਜਾਵੇਗਾ।  ਕੈਂਪ ਵਿਚ ਇੰਡੀਆ ਪੋਸਟਲ ਪੇਮੈਂਟ ਬੈਂਕ ਦੇ ਅਕਾਊਂਟ ਵੀ ਖੋਲ੍ਹੇ ਜਾਣਗੇ। ਇਸ ਬੈਂਕ ਦੀ ਵਿਸ਼ੇਸ਼ ਸਹੂਲਤ ਇਹ ਹੈ ਕਿ ਇਸ ਵਿਚ ਪੇਪਰਲੈੱਸ ਵਰਕ ਹੋਵੇਗਾ। ਵਿਅਕਤੀ ਨੂੰ ਸਿਰਫ ਉਸ ਦਾ ਆਧਾਰ ਨੰਬਰ ਚਾਹੀਦਾ ਹੈ, ਥੰਬ ਇੰਪ੍ਰੈਸ਼ਨ ਦੇ ਨਾਲ ਅਕਾਊਂਟ ਖੁੱਲ੍ਹ ਜਾਵੇਗਾ। ਅਕਾਊਂਟ ਹੋਲਡਰ ਡਾਕੀਏ ਦੇ ਮੋਬਾਇਲ  ਰਾਹੀਂ ਪੈਸੇ ਜਮ੍ਹਾ ਕਰਵਾ ਸਕਦਾ ਹੈ ਤੇ ਕਢਵਾ ਸਕਦਾ ਹੈ। ਲੈਣ-ਦੇਣ ਦਾ ਮੈਸੇਜ ਮੋਬਾਇਲ ’ਤੇ ਆਵੇਗਾ। ਉਕਤ ਅਕਾਊਂਟ ਜ਼ੀਰੋ ਬੈਲੇਂਸ ਰਾਹੀਂ ਖੁੱਲ੍ਹੇਗਾ ਅਤੇ ਜਮ੍ਹਾ ਰਾਸ਼ੀ ’ਤੇ 4 ਫੀਸਦੀ ਵਿਆਜ ਵੀ ਲੱਗੇਗਾ। ਡਿਜੀਟਲ ਲੈਣ-ਦੇਣ ਨਾਲ ਕ੍ਰੈਡਿਟ ਸਕੋਰ ਵਧਾਉਣ ਵਿਚ  ਮਦਦ ਮਿਲੇਗੀ। 
ਮੋਬਾਇਲ ਐਪ ਦੇ ਰਾਹੀਂ  ਰੀਚਾਰਜ, ਬਿੱਲਾਂ ਦਾ ਭੁਗਤਾਨ ਸਮੇਤ ਕਈ  ਸਹੂਲਤਾਂ ਮਿਲਣਗੀਆਂ। ਇਸ ਦੇ ਜ਼ਰੀਏ ਲੰਬੀਆਂ ਲਾਈਨਾਂ ਵਿਚ ਲੱਗਣ ਤੋਂ ਰਾਹਤ ਮਿਲੇਗੀ। ਜਗ  ਬਾਣੀ ਵਿਚ ਉਕਤ ਕੈਂਪ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੇਗਾ। ਦੇਸ਼ ਭਰ  ’ਚ 1.55 ਲੱਖ ਡਾਕਘਰਾਂ ਵਿਚ ਵੀ ਲੈਣ-ਦੇਣ ਪ੍ਰਕਿਰਿਆ ਕੀਤੀ ਜਾ ਸਕਦੀ ਹੈ। ਜਦਕਿ 3  ਲੱਖ  ਡਾਕੀਏ ਦੇਸ਼ ਭਰ ਵਿਚ ਕੰਮ ਕਰਦੇ ਹਨ। ਮੋਬਾਇਲ ’ਤੇ ਮੈਸੇਜ ਦੇ ਜ਼ਰੀਏ ਮਿੰਨੀ ਸਟੇਟਮੈਂਟ  ਅਤੇ ਬੈਲੇਂਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਲਈ ਖਪਤਕਾਰ ਨੂੰ ‘ਕਿਊ ਆਰ’  ਕਾਰਡ ਵੀ ਦਿੱਤਾ ਜਾਵੇਗਾ, ਜਿਸ ਰਾਹੀਂ ਬੈਂਕਿੰਗ ਹੋਰ ਵੀ ਆਸਾਨ ਹੋਵੇਗੀ।


Related News