ਕਣਕ ਦਾ ਨਾੜ ਸਾੜਨ ਤੇ ਇੱਕ ਕਿਸਾਨ ਦਾ ਮਹਿਕਮੇ ਵੱਲੋਂ ਚਲਾਨ
Friday, May 08, 2020 - 03:50 PM (IST)

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) - ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਡੀ ਪੀ.ਓ ਟਾਂਡਾ ਕਮ ਨੋਡਲ ਅਫ਼ਸਰ ਮੈਡਮ ਸ਼ੁਕਲਾ ਦੇਵੀ ਨੇ ਇੱਕ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਉਣ 'ਤੇ ਚਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ ਮੈਡਮ ਸ਼ੁਕਲਾ ਦੇਵੀ ਨੇ ਦੱਸਿਆ ਕਿ ਬੀਤੀ 7 ਮਈ ਨੂੰ ਜਦੋਂ ਉਹ ਬੇਟ ਖੇਤਰ ਅਧੀਨ ਪੈਂਦੇ ਪਿੰਡ ਗਿਲਜੀਆਂ ਆਦਿ ਪਿੰਡਾਂ ਦਾ ਦੌਰਾ ਕਰ ਰਹੇ ਸਨ ਤਾਂ ਇੱਕ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਅਤੇ ਉਕਤ ਕਿਸਾਨ ਦੀ ਪਹਿਚਾਣ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਹਲਵਾਂ ਵਜੋਂ ਹੋਈ ਅਤੇ ਉਸ ਕਿਸਾਨ ਦਾ ਮਹਿਕਮੇ ਵੱਲੋਂ ਚਲਾਨ ਕੀਤਾ ਗਿਆ ਹੈ ਉਨ੍ਹਾਂ ਇਸ ਮੌਕੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿਉਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਸੰਕੋਚ ਕਰਨ ਕਿਉਂਕਿ ਇਸ ਨਾਲ ਜਿੱਥੇ ਵਾਤਾਵਰਨ ਵਿਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਉੱਥੇ ਹੀ ਅੱਗ ਲਗਾਉਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਵਾਇਰਸ ਦੇ ਵਧਣ ਦੇ ਵੀ ਆਸਾਰ ਇਸ ਨਾਲ ਵੱਧ ਜਾਂਦੇ ਹਨ
ਫੋਟੋ ਕੈਪਸ਼ਨ ਪਿੰਡ ਕਾਹਲਵਾਂ ਵਿਖੇ ਨਾੜ ਨੂੰ ਅੱਗ ਲਾਉਣਾ ਲਗਾਉਣ ਵਾਲੇ ਕਿਸਾਨ ਦਾ ਚਲਾਨ ਕਰਦੇ ਹੋਏ ਬੀ.ਡੀ.ਪੀ.ਓ ਟਾਂਡਾ ਮੈਡਮ ਸ਼ੁਕਲਾ ਦੇਵੀ(ਮੋਮੀ)