ਬਿਜਲੀ ਦੇ ਪੋਲ ਲਗਾ ਕਾਲੋਨਾਈਜ਼ਰ ਨੂੰ ਲਾਭ ਪਹੁੰਚਾਉਣ ਸਬੰਧੀ ਸ਼ਿਕਾਇਤ ’ਤੇ 9 ਮਹੀਨੇ ਬਾਅਦ ਜਾਂਚ ਸ਼ੁਰੂ

Saturday, Sep 10, 2022 - 04:37 PM (IST)

ਬਿਜਲੀ ਦੇ ਪੋਲ ਲਗਾ ਕਾਲੋਨਾਈਜ਼ਰ ਨੂੰ ਲਾਭ ਪਹੁੰਚਾਉਣ ਸਬੰਧੀ ਸ਼ਿਕਾਇਤ ’ਤੇ 9 ਮਹੀਨੇ ਬਾਅਦ ਜਾਂਚ ਸ਼ੁਰੂ

ਜਲੰਧਰ (ਪੁਨੀਤ)–ਮਾਡਲ ਟਾਊਨ ਡਿਵੀਜ਼ਨ ਵਿਚ ਪੈਂਦੇ ਸ਼ਿਵਾਜੀ ਨਗਰ ਕਾਲੋਨੀ ਬਸਤੀ ਦਾਨਿਸ਼ਮੰਦਾਂ ਵਿਚ ਬਿਜਲੀ ਦੇ ਪੋਲ ਲਾਉਣ ਨੂੰ ਲੈ ਕੇ ਹੋਈ ਸ਼ਿਕਾਇਤ ’ਤੇ ਪਾਵਰਕਾਮ ਵੱਲੋਂ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਵਿਚ ਏ. ਜੇ. ਈ. ’ਤੇ ਕਾਲੋਨਾਈਜ਼ਰ ਨੂੰ ਲਾਭ ਪਹੁੰਚਾਉਣ ਅਤੇ ਰੇਲਵੇ ਪੋਲ ਵੇਚਣ ਦੇ ਦੋਸ਼ ਲੱਗੇ ਹਨ। ਆਰ. ਟੀ. ਆਈ. ਐਕਟੀਵਿਸਟ ਸੰਜੇ ਸਹਿਗਲ ਵੱਲੋਂ ਅਕਤੂਬਰ 2021 ਵਿਚ ਸ਼ਿਕਾਇਤ ਦਿੱਤੀ ਗਈ ਸੀ।

ਸ਼ਿਕਾਇਤ ਦੇ 9 ਮਹੀਨੇ ਬਾਅਦ ਸ਼ੁਰੂ ਹੋਈ ਜਾਂਚ ਵਿਚ ਵਿਭਾਗ ਨੇ ਸ਼ਿਕਾਇਤਕਰਤਾ ਨੂੰ ਬੁਲਾ ਕੇ ਉਸ ਕੋਲੋਂ ਜਾਣਕਾਰੀ ਲੈਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਏ. ਜੇ. ਈ. ਨੂੰ ਤਲਬ ਕੀਤਾ ਜਾ ਸਕਦਾ ਹੈ। ਸ਼ਿਕਾਇਤ ਦੇ 3 ਕੇਂਦਰ ਬਿੰਦੂ ਬਣਾਏ ਗਏ ਹਨ, ਜਿਸ ਵਿਚ ਗਲਤ ਢੰਗ ਨਾਲ ਪੋਲ ਲਾਉਣ ਤੋਂ ਇਲਾਵਾ ਰੇਲ ਪੋਲ ਵੇਚਣਾ, ਦੂਜਾ ਅਹਿਮ ਮੁੱਦਾ ਹੈ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਏ. ਜੇ. ਈ. ਦੇ ਰਿਕਾਰਡ ਦੀ ਹੋ ਰਹੀ ਜਾਂਚ : ਐਕਸੀਅਨ ਦਵਿੰਦਰ
ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਏ. ਜੇ. ਈ. ਦਵਿੰਦਰ ਸਿੰਘ ਵੱਲੋਂ ਐੱਨ. ਡੀ. ਸੀ. ਅਪਲਾਈ ਕੀਤੀ ਗਈ ਹੈ ਅਤੇ ਇਸ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਤਾਇਨਾਤੀ ਦੌਰਾਨ ਸਬੰਧਤ ਏ. ਜੇ. ਈ. ਨੇ ਜਿਹੜਾ ਸਾਮਾਨ ਕਢਵਾਇਆ ਅਤੇ ਉਸ ਨੂੰ ਜਿੱਥੇ ਲਾਇਆ, ਨੂੰ ਕਰਾਸ ਚੈੱਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News