ਬੀਮਾ ਕੰਪਨੀ ਦੇ ਮੈਨੇਜਰ ਨੂੰ ਲੁੱਟਣ ਵਾਲੇ ਦੋ ਗ੍ਰਿਫ਼ਤਾਰ, ਜਲੰਧਰ ਦੇ ਹਨ ਦੋਵੇਂ ਨੌਜਵਾਨ

Friday, Nov 01, 2024 - 02:41 PM (IST)

ਬੀਮਾ ਕੰਪਨੀ ਦੇ ਮੈਨੇਜਰ ਨੂੰ ਲੁੱਟਣ ਵਾਲੇ ਦੋ ਗ੍ਰਿਫ਼ਤਾਰ, ਜਲੰਧਰ ਦੇ ਹਨ ਦੋਵੇਂ ਨੌਜਵਾਨ

ਬੰਗਾ (ਰਾਕੇਸ਼ ਅਰੋੜਾ) : ਥਾਣਾ ਬਹਿਰਾਮ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬੰਗਾ ਫਗਵਾੜਾ ਨੈਸ਼ਨਲ ਹਾਈਵੇਅ 'ਤੇ ਬੀਮਾ ਕੰਪਨੀ ਦੇ ਮੈਨੇਜਰ ਨੂੰ ਘੇਰ ਕੇ ਲੁੱਟਣ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਪਾਸੋਂ ਲੁੱਟੇ ਦੋ ਮੋਬਾਇਲ,ਪਰਸ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਚੌਧਰੀ ਨੰਦ ਲਾਲ ਨੇ ਦੱਸਿਆ ਕਿ ਬੀਤੀ 28 ਅਕਤੂਬਰ ਨੂੰ ਦੇਰ ਸ਼ਾਮ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਫਗਵਾੜਾ ਸਾਈਡ ਤੋਂ ਆ ਰਹੇ ਇਕ ਬੀਮਾ ਕੰਪਨੀ ਦੇ ਮੈਨੇਜਰ ਨੂੰ ਬੰਗਾ ਫਗਵਾੜਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬੀਸਲਾ ਦੇ ਗੇਟ ਤੋਂ ਥੋੜਾ ਪਿੱਛੇ ਘੇਰ ਕੇ ਉਸ ਤੋਂ ਦੋ ਕੀਮਤੀ ਫੋਨ, ਪਰਸ ਜਿਸ ਵਿਚ 3500 ਦੀ ਨਗਦੀ, ਆਧਾਰ ਕਾਰਡ, ਬੀਮਾ ਕੰਪਨੀ ਦਾ ਆਈ ਕਾਰਡ ਅਤੇ ਕੁਝ ਹੋਰ ਕਾਗਜ਼ਾਤ ਸਨ ਨੂੰ ਲੁੱਟ ਕੇ ਬੰਗਾ ਵੱਲ ਨੂੰ ਫਰਾਰ ਹੋ ਗਏ। 

ਉਨ੍ਹਾਂ ਦੱਸਿਆ ਮੈਨੇਜਰ ਮਨਜੀਤ ਸਿੰਘ ਨਿਵਾਸੀ ਮਜਾਰੀ ਵੱਲੋਂ ਦਿੱਤੀ ਸੂਚਨਾ ਅਤੇ ਦਰਜ ਕਰਵਾਈ ਸ਼ਿਕਾਇਤ ਤਹਿਤ ਉਕਤ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਸੀ। ਹੁਣ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਹਿਚਾਣ ਹਰਸੁੱਖਦੀਪ ਸਿੰਘ ਅਤੇ ਰੋਹਿਤ ਦੋਵੇਂ ਵਾਸੀ ਜਲੰਧਰ ਵੱਜੋਂ ਹੋਈ ਹੈ। ਜਿਨ੍ਹਾਂ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੇਕਰ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਤਫਤੀਸ਼ ਦੌਰਾਨ ਉਕਤ ਮੁਲਜ਼ਮਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। 


author

Gurminder Singh

Content Editor

Related News