2 ਥਾਣਿਆਂ ਦੀ ਪੁਲਸ ਨੂੰ ‘ਅੰਗੂਠਾ’ ਦਿਖਾ ਕੇ ਫਰਾਰ ਹੋਏ ਇਨੋਵਾ ਸਵਾਰ

05/30/2019 4:09:40 AM

ਕਾਲਾ ਸੰਘਿਆਂ, (ਨਿੱਝਰ)– ਪੁਲਸ ਦਾ ਕੰਮ ਅਮਨ-ਕਾਨੂੰਨ ਕਾਇਮ ਰੱਖਦਿਆਂ ਜਨਤਾ ਦੀ ਸੁਰੱਖਿਅਤ ਦਾ ਜਿੰਮਾ ਅਾਪਣੇ ਸਿਰ ਲੈਣਾ ਹੁੰਦਾ ਹੈ ਪਰ ਜਦ ਦਿਨ-ਦਿਹਾੜੇ ਇਨੋਵਾ ’ਚ ਸਵਾਰ 5 ਸ਼ੱਕੀ ਵਿਅਕਤੀ 2 ਥਾਣਿਆਂ ਦੀ ਪੁਲਸ ਨੂੰ ‘ਅੰਗੂਠਾ’ ਵਿਖਾਉਂਦਿਆਂ ਸ਼ਰੇਆਮ ਭੱਜਣ ’ਚ ਕਾਮਯਾਬ ਹੋ ਜਾਣ ਤਾਂ ਯਕੀਨਣ ਜਨਤਾ ਆਪਣੇ-ਆਪ ਨੂੰ ਅਪਰਾਧੀ ਕਿਸਮ ਦੇ ਲੋਕਾਂ ਤੋਂ ਅਸੁਰੱਖਿਅਤ ਸਮਝੇਗੀ। ਇਸ ਨਾਲ ਪੁਲਸ ਦੀ ਕੁਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਪੁਲਸ ਨਾਲ ਲੁਕਣਮੀਟੀ ਖੇਡਦਿਆਂ ਇਨੋਵਾ ਸਵਾਰ ਸ਼ੱਕੀ ਵਿਅਕਤੀਆਂ ਨੇ ਦੋਹਾਂ ਥਾਣਿਆਂ ਦੀ ਕਾਰਾਂ ਨੂੰ ਹੁਸ਼ਿਆਰੀ ਵਰਤਦਿਆਂ ਭੰਨ ਸੁੱਟਿਆ। ਪ੍ਰਤੱਖਦਰਸ਼ੀਆਂ ਮੁਤਾਬਕ ਦੋਹਾਂ ਥਾਣਿਆਂ ਦੀਆਂ ਪੁਲਸ ਪਾਰਟੀਆਂ ਖਾਲੀ ਹੱਥ ਲਮਕਾਉਂਦੀਆਂ ਰਹਿ ਗਈਆਂ ਤੇ ਸ਼ੱਕੀ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਏ।

ਕਾਸ਼! ਪੁਲਸ ਕੋਲ ਵੀ ਹੁੰਦੀ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀ

ਥਾਣਾ ਮਕਸੂਦਾਂ ਤੇ ਥਾਣਾ ਲਾਂਬੜਾ ਪੁਲਸ ਪਾਰਟੀਆਂ ਪਾਸ ਜੇਕਰ ਆਧੁਨਿਕ ਸਹੂਲਤਾਂ ਨਾਲ ਲੈਸ ਵੱਡੀ ਸਰਕਾਰੀ ਗੱਡੀ ਹੁੰਦੀ ਤਾਂ ਸ਼ਾਇਦ ਸ਼ੱਕੀ ਵਿਅਕਤੀ ਭੱਜ ਨਾ ਸਕਦੇ। ਦੋਹਾਂ ਪੁਲਸ ਪਾਰਟੀਆਂ ਵਲੋਂ ਇਸੇ ਦੌਰਾਨ ਆਪਣੀਆਂ ਪ੍ਰਾਈਵੇਟ ਕਾਰਾਂ ਰਾਹੀਂ ਬੇਸ਼ੱਕ ਸ਼ੱਕੀਆਂ ਨੂੰ ਫੜਨ ਲਈ ਪੂਰੀ ਵਾਹ ਲਾਈ ਗਈ ਤੇ ਕਾਰਾਂ ਵੀ ਭੰਨਵਾ ਲਈਆਂ ਪਰ ਫਿਰ ਵੀ ਹੱਥ ਪੱਲੇ ਕੁਝ ਨਹੀਂ ਪਿਆ। ਲੋਕ ਪੁਲਸ ਦੀ ਅਸਫਲਤਾ ’ਤੇ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕੱਸ ਰਹੇ ਹਨ ਤੇ ਉਨ੍ਹਾਂ ਵਿਚ ਸ਼ੱਕੀਆਂ ਪ੍ਰਤੀ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ।


Bharat Thapa

Content Editor

Related News