ਨੰਗਲ 'ਚ ਵੱਧ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ
Friday, Nov 29, 2024 - 04:15 PM (IST)
ਨੰਗਲ (ਗੁਰਭਾਗ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਬੇਸ਼ੱਕ ਪੰਜਾਬ ਪੁਲਸ ਨੂੰ ਹਾਈਟੈੱਕ ਗੱਡੀ ਅਤੇ ਹੋਰ ਸਾਜੋ-ਸਾਮਾਨ ਨਾਲ ਲੈਸ ਕਰਕੇ ਚੁਸਤ-ਦਰੁਸਤ ਕਰ ਰਹੇ ਹਨ ਪਰ ਅਪਰਾਧੀ ਵੀ ਹੋਰ ਚਾਲਾਕ ਹੋ ਰਹੇ ਹਨ। ਇਸ ਦੀਆਂ ਉਦਾਹਰਣਾਂ ਇਲਾਕੇ ਵਿੱਚ ਕਾਫ਼ੀ ਸਮਾਂ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਲੁੱਟਾਂ-ਖੋਹਾਂ ਅਤੇ ਚੇਨ ਝਪਟਣ ਦੀਆ ਵਾਰਦਾਤਾਂ ਸੁਣਨ ਨੂੰ ਮਿਲ ਲੱਗ ਪਈਆਂ ਹਨ। ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਖ਼ੌਫ਼ ਹੈ ਪਰ ਦੂਜੇ ਪਾਸੇ ਪੁਲਸ ਮੁਲਾਜ਼ਮ ਇਹ ਵੀ ਬੋਲਦੇ ਸੁਣੇ ਜਾ ਸਕਦੇ ਹਨ ਕਿ ਲੋਕਾਂ ਨੂੰ ਵੀ ਥੋੜ੍ਹਾ ਸਮਝਣ ਦੀ ਲੋੜ ਹੈ ਕਿ ਉਹ ਸੋਨੇ ਚਾਂਦੀ ਦੇ ਗਹਿਣੇ ਪਾ ਕੇ ਘਰ ਤੋਂ ਬਾਹਰ ਹੀ ਕਿਉਂ ਨਿਲਕਦੇ ਹਨ ਪਰ ਇਹ ਘਟਨਾ ਤਾਂ ਵਿੱਚ ਹੀ ਵਾਪਰ ਗਈ।
ਇਹ ਵੀ ਪੜ੍ਹੋ-ਪੰਜਾਬ ਵਿਚ ਨਵੀਆਂ ਪਾਬੰਦੀਆਂ ਲਾਗੂ, ਜਾਣੋ ਕੀ ਹੈ ਕਾਰਨ
ਗੱਲ ਕਰ ਰਹੇ ਹਾਂ ਨਯਾ ਨੰਗਲ ਸੈਕਟਰ-1, ਟਾਈਪ-2 ਦੀ ਜਿੱਥੇ ਬੀਤੇ ਦਿਨ ਕਰੀਬ ਸਾਡੇ ਗਿਆਰਾਂ ਵਜੇ ਦੁਪਹਿਰ ਨੂੰ ਮੋਟਰਸਾਈਕਲ ਚਾਲਕ ਇਕ ਔਰਤ ਦੀ ਚੇਨ ਝਪਟ ਕੇ ਰਫੂ ਚੱਕਰ ਹੋ ਗਏ ਅਤੇ ਉਨ੍ਹਾਂ ਦੀ ਭੱਜਣ ਦੀ ਸੀ. ਸੀ. ਟੀ. ਵੀ. ਵੀਡੀਓਜ਼ ਕੈਮਰੇ ਵਿੱਚ ਕੈਦ ਹੋ ਚੁੱਕੀਆਂ ਹਨ। ਜਾਣਕਾਰੀ ਦਿੰਦੇ ਸਮਾਜ ਸੇਵੀ ਸੁਖਦੇਵ ਰਾਣਾ ਨੇ ਕਿਹਾ ਕਿ ਕੇਂਦਰੀ ਅਦਾਰੇ ਐੱਨ. ਐੱਫ਼. ਐੱਲ. ‘ਚੋਂ ਬਤੌਰ ਡਿਪਟੀ ਮੈਨੇਜਰ ਰਿਟਾਇਰ ਹੋਏ ਜੱਜ ਕੁਮਾਰ ਦੀ ਧਰਮ ਪਤਨੀ ਨੀਨਾ ਕੁਮਾਰੀ ਨਾਲ ਵਾਪਰੀ ਹੈ।
ਪੀੜਤ ਪਰਿਵਾਰ ਦਾ ਮੰਨਣਾ ਹੈ ਕਿ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਮਕਾਨ ਨੰਬਰ 121 ਕੋਲ ਰੁਕੇ ਅਤੇ ਬਲਵਿੰਦਰ ਸਿੰਘ ਦੇ ਘਰ ਦਾ ਪਤਾ ਪੁੱਛਿਆ। ਇੱਕ ਮੋਟਰ ਸਾਈਕਲ ਸਟਾਰਟ ਕਰਕੇ ਹੀ ਖਡ਼੍ਹਾ ਰਿਹਾ ਤੇ ਦੂਜਾ ਉਨ੍ਹਾਂ ਕੋਲ ਆ ਕੇ ਪਤਾ ਪੁੱਛਣ ਲੱਗਾ, ਜਦੋਂ ਉਹ ਸੋਚ ਹੀ ਰਹੀ ਸੀ ਕਿ ਬਲਵਿੰਦਰ ਕੋਣ ਹੈ, ਇੰਨੀ ਦੇਰ ਨੂੰ ਉਹ ਲੁਟੇਰਾ ਮੇਰੇ ਗਲ ਵਿੱਚ ਪਈ ਕਰੀਬ ਪੌਨੇ ਤਿੰਨ ਤੋਲੇ ਦੀ ਸੋਨੇ ਦੀ ਚੇਨੀ ਲੁੱਟ ਕੇ ਫਰਾਰ ਹੋ ਗਿਆ। ਪੀੜਤ ਪਰਿਵਾਰ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੁਟੇਰਿਆਂ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਉਨ੍ਹਾਂ ਦੀ ਚੇਨੀ ਬਰਾਮਦ ਕਰਵਾਏ।
ਉਥੇ ਹੀ ਨੰਗਲ/ਨਯਾ ਨੰਗਲ ਏਰੀਆ ਪੰਜਾਬ/ਹਿਮਾਚਲ ਬਾਰਡਰ ਅਤੇ ਵਸਿਆ ਹੋਣ ਕਰਕੇ ਸਮਾਜ ਵਿਰੋਧੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਸ ਨੂੰ ਚਕਮਾ ਦੇਣ ਲਈ ਬਾਰਡਰ ਪਾਰ ਨਿਕਲ ਜਾਂਦੇ ਹਨ। ਪੰਜਾਬ ਪੁਲਸ ਨੂੰ ਚਾਹੀਦਾ ਕਿ ਹਿਮਾਚਲ ਪੁਲਸ ਨਾਲ ਰਾਬਤਾ ਕਰਕੇ ਇਨ੍ਹਾਂ ਨੂੰ ਨਕੇਲ ਪਾਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਜਾਣਕਾਰੀ ਨਯਾ ਨੰਗਲ ਚੌਕੀ ਵਿੱਚ ਦੇ ਦਿੱਤੀ ਗਈ ਹੈ ਅਤੇ ਪੁਲਸ ਜਾਂਚ ਵਿੱਚ ਜੁੱਟ ਚੁੱਕੀ ਹੈ।
ਇਹ ਵੀ ਪੜ੍ਹੋ- ਬਿਜਲੀ 'ਤੇ ਸਬਸਿਡੀ ਨੂੰ ਲੈ ਕੇ ਭੰਬਲਭੂਸੇ 'ਚ ਪਏ ਉਪਭੋਗਤਾਵਾਂ ਲਈ ਅਹਿਮ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8