ਇਮੀਗ੍ਰੇਸ਼ਨ ਕੰਪਨੀ ਨੇ ਵਿਦਿਆਰਥੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ, ਜਾਣੋ ਪੂਰਾ ਮਾਮਲਾ
Friday, Apr 15, 2022 - 03:42 PM (IST)

ਲੁਧਿਆਣਾ/ਰੋਪੜ- ਲੁਧਿਆਣਾ ਦੀ ਇਕ ਇਮੀਗ੍ਰੇਸ਼ਨ ਕੰਪਨੀ ਨੇ ਵਿਦਿਆਰਥੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਦਰਅਸਲ ਲੁਧਿਆਣਾ ਦੀ ਇਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਇਕ ਵਿਦਿਆਰਥੀ ਦਾ ਯੂਰਪ ਦਾ ਵੀਜ਼ਾ ਲਗਜਾਏ ਜਾਣ ਤੋਂ ਬਾਅਦ ਵਿਦਿਆਰਥੀ ਕੁਝ ਕਾਰਨਾਂ ਦੇ ਚਲਦਿਆਂ ਵਿਦੇਸ਼ ਨਹੀਂ ਜਾ ਸਕਿਆ ਕਿਉਂਕਿ ਉਸ ਨੂੰ ਕੁਝ ਮਾਮਲੇ ਦਰਜ ਹੋਣ ਕਰਕੇ ਸਥਾਨਕ ਪੱਧਰ ’ਤੇ ਪੁਲਸ ਕਲੀਰੈਂਸ ਨਹੀਂ ਮਿਲੀ ਸੀ। ਵਿਦੇਸ਼ ਨਾ ਜਾ ਸਕਣ ਕਾਰਨ ਇਸ ਵਿਦਿਆਰਥੀ ਨੇ ਪਰੇਸ਼ਾਨ ਹੋ ਕੇ ਕੰਪਨੀ ਪਾਸੋਂ ਆਪਣੇ ਪੈਸੇ ਮੰਗਣੇ ਸ਼ੁਰੂ ਕੀਤੇ ਅਤੇ ਕੰਪਨੀ ਖ਼ਿਲਾਫ਼ ਦੁਸ਼ ਪ੍ਰਚਾਰ ਵੀ ਕੀਤਾ। ਇਸ ਦੌਰਾਨ ਵਿਦਿਆਰਥੀ ਨੇ ਰੋਪੜ ਵਿਖੇ ਕੰਪਨੀ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ
ਇਸ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੇ ਜਾਣ ’ਤੇ ਇਮੀਗ੍ਰੇਸ਼ਨ ਕੰਪਨੀ ਦਾ ਪੱਖ ਲਿਆ ਗਿਆ ਤਾਂ ਜਾਂਚ ’ਚ ਇਮੀਗ੍ਰੇਸ਼ਨ ਕੰਪਨੀ ਸਹੀ ਨਿਕਲੀ। ਹੁਣ ਇਸ ਇੰਮੀਗ੍ਰੇਸ਼ਨ ਕੰਪਨੀ ਨੇ ਵਿਦਿਆਰਥੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਅਤੇ ਕੰਪਨੀ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਨਜਿੱਠਣ ਦੀ ਤਿਆਰੀ ਕਰ ਰਹੀ ਹੈ। ਨੋਟਿਸ ਮਿਲਣ ਤੋਂ ਬਾਅਦ ਉਕਤ ਵਿਦਿਆਰਥੀ ਇਸ ਮਾਮਲੇ ਵਿਚ ਬਚਾਅ ਲਈ ਹੱਥ-ਪੈਰ ਮਾਰ ਰਿਹਾ ਹੈ।
ਇਹ ਵੀ ਪੜ੍ਹੋ:ਮਾਨ ਸਰਕਾਰ ਦਾ ਟਰੇਨਿੰਗ ਸੈਂਟਰ ਕੇਜਰੀਵਾਲ ਨੇ ਦਿੱਲੀ ’ਚ ਖੋਲ੍ਹਿਆ, ਰਿਮੋਟ ਨਾਲ ਪੰਜਾਬ ਸਰਕਾਰ ਨੂੰ ਚਲਾ ਰਹੇ: ਬਾਜਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ