ਨਜਾਇਜ਼ ਸ਼ਰਾਬ ਤੇ ਐਕਟਿਵਾ ਸਮੇਤ 2 ਦੋਸ਼ੀ ਗ੍ਰਿਫਤਾਰ

01/13/2019 1:14:23 AM

ਜਲੰਧਰ,(ਮ੍ਰਿਦੁਲ)— ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ ਮਕਸੂਦਾਂ ਚੌਕ ਤੋਂ ਚੰਡੀਗੜ੍ਹ ਮਾਰਕਾ ਸ਼ਰਾਬ ਨੂੰ ਜਲੰਧਰ 'ਚ ਵੇਚਣ ਆ ਰਹੇ 2 ਸਮੱਗਲਰਾਂ ਨੂੰ ਐਕਟਿਵਾ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਵਾਂ ਮੁਹੱਲਾ ਨਿਵਾਸੀ ਯਾਸ਼ਿਕ ਸ਼ਰਮਾ ਉਰਫ ਕੋਸ਼ਾ ਅਤੇ ਕਿੱਲਾ ਮੁਹੱਲਾ ਦਾ ਰਹਿਣ ਵਾਲਾ ਮਨੀ ਮਹਿੰਦਰੂ ਉਰਫ ਸਵਾਮੀ ਸ਼ਰਾਬ ਲੈ ਕੇ ਆ ਰਹੇ ਹਨ। ਜਿਸ 'ਤੇ ਪੁਲਸ ਨੇ ਮਕਸੂਦਾਂ ਚੌਕ ਵਿਚ ਟ੍ਰੈਪ ਲਗਾਇਆ ਤਾਂ ਉਕਤ ਦੋਸ਼ੀ ਐਕਟਿਵਾ 'ਤੇ ਸ਼ਰਾਬ ਦੀਆਂ 5 ਪੇਟੀਆਂ ਲੈ ਕੇ ਆ ਰਹੇ ਸਨ। ਦੋਸ਼ੀ ਭੱਜਣ ਲੱਗੇ ਸੀ ਪਰ ਪੁਲਸ ਪਾਰਟੀ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਦੋਸ਼ੀ ਕਾਫੀ ਸਮੇਂ ਤੋਂ ਦੂਜੇ ਸੂਬਿਆਂ ਤੋਂ ਸ਼ਰਾਬ ਜਲੰਧਰ ਲਿਆ ਕੇ ਮਹਿੰਗੇ ਰੇਟਾਂ 'ਤੇ ਵੇਚ ਰਹੇ ਸਨ। ਜਿਨ੍ਹਾਂ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।


Related News