ਨਾਜਾਇਜ਼ ਨਿਰਮਾਣਾਂ 'ਤੇ ਜਲੰਧਰ ਨਗਰ ਨਿਗਮ ਦੀ ਚੱਲੀ ਡਿੱਚ

06/03/2020 11:49:21 AM

ਜਲੰਧਰ (ਖੁਰਾਣਾ)— ਤਾਲਾਬੰਦੀ ਅਤੇ ਕਰਫਿਊ ਦੌਰਾਨ ਵੀ ਜਲੰਧਰ ਸ਼ਹਿਰ 'ਚ ਕਈ ਨਾਜਾਇਜ਼ ਨਿਰਮਾਣ ਹੁੰਦੇ ਰਹੇ। ਇਸ 'ਤੇ ਹੁਣ ਜਲੰਧਰ ਨਿਗਮ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੀਆਂ 450 ਤੋਂ ਜ਼ਿਆਦਾ ਨਾਜਾਇਜ਼ ਬਿਲਡਿੰਗਾਂ ਤੇ ਕਾਲੋਨੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਚੱਲ ਰਿਹਾ ਹੈ ਅਤੇ ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰੇ ਨਾਜਾਇਜ਼ ਨਿਰਮਾਣਾਂ 'ਤੇ ਸਖਤ ਕਾਰਵਾਈ ਕਰਨ ਦੇ ਹੁਕਮ ਜਲੰਧਰ ਨਗਰ ਨਿਗਮ ਨੂੰ ਦਿੱਤੇ ਹਨ। ਨਗਰ ਨਿਗਮ ਨੇ ਅੱਜ ਕਈ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਡਿੱਚ ਮਸ਼ੀਨਾਂ ਨੂੰ ਸਟੋਰ ਰੂਮ ਚੋਂ ਬਾਹਰ ਕੱਢਿਆ ਅਤੇ ਨਾਜਾਇਜ਼ ਨਿਰਮਾਣਾਂ 'ਤੇ ਕਾਰਵਾਈ ਕੀਤੀ, ਜਿਸ ਦੇ ਤਹਿਤ ਜਿੱਥੇ ਚਰਨਜੀਤਪੁਰਾ 'ਚ ਨਾਜਾਇਜ਼ ਨਿਰਮਾਣਾਂ 'ਤੇ ਕਾਰਵਾਈ ਕੀਤੀ, ਇਸ ਤੋਂ ਇਲਾਵਾ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਰਿਹਾਇਸ਼ੀ ਖੇਤਰ 'ਚ ਬਣੀਆਂ 4 ਦੁਕਾਨਾਂ ਨੂੰ ਤੋੜਿਆ ਗਿਆ ਹੈ, ਉਥੇ ਹੀ ਪ੍ਰਤਾਪ ਬਾਗ 'ਚ ਸੜਕ ਦੇ ਕਿਨਾਰੇ 'ਤੇ ਬਣੀ ਨਾਜਾਇਜ਼ ਬਿਲਡਿੰਗ ਨੂੰ ਵੀ ਕਾਫੀ ਹੱਦ ਤੱਕ ਤੋੜਿਆ ਗਿਆ।

ਇਸ ਦੇ ਇਲਾਵਾ ਨਗਰ ਨਿਗਮ ਦੀਆਂ ਟੀਮਾਂ ਨੇ ਰਾਮਾ ਮੰਡੀ ਤੋਂ ਢਿੱਲਵਾਂ ਨੂੰ ਜਾਂਦੀ ਸੜਕ ਦੇ ਕਿਨਾਰੇ 1 ਪਲਾਟ 'ਚ ਕੱਟੀਆਂ ਜਾ ਰਹੀਆਂ 10 ਦੁਕਾਨਾਂ ਦੀਆਂ ਨੀਹਾਂ ਨੂੰ ਤੋੜ ਦਿੱਤਾ ਅਤੇ 2 ਨਾਜਾਇਜ਼ ਕਾਲੋਨੀਆਂ 'ਤੇ ਵੀ ਬੁਲਡੋਜਰ ਚਲਾਇਆ। ਇਹ ਕਾਰਵਾਈ ਨਗਰ ਨਿਗਮ ਦੇ ਕਮਿਸ਼ਨਰ ਦੀਪਕ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਹਰਚਰਣ ਸਿੰਘ ਦੇ ਨਿਰਦੇਸ਼ਾਂ 'ਤੇ ਐੱਮ. ਟੀ. ਪੀ. ਪਰਮਪਾਲ ਸਿੰਘ 'ਤੇ ਆਧਾਰਿਤ ਟੀਮ ਵੱਲੋਂ ਕੀਤੀ ਗਈ।

ਚਰਨਜੀਤਪੁਰਾ 'ਚ ਹੋਇਆ ਹਾਈ ਵੋਲਟੇਜ ਡਰਾਮਾ, ਬਿਲਡਿੰਗ ਮਾਲਕ ਨੇ ਨਿਗਮ ਨੂੰ ਦਿੱਤੀ ਖੁਦਕੁਸ਼ੀ ਦੀ ਧਮਕੀ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਟੀਮ ਜਦੋਂ ਚਰਨਜੀਤ ਪੁਰਾ ਦੀ ਇਕ ਗਲੀ 'ਚ ਕਾਫੀ ਸਮੇਂ ਤੋਂ ਨਾਜਾਇਜ਼ ਬਣੀਆਂ ਦੁਕਾਨਾਂ ਨੂੰ ਡਿੱਗਾਉਣ ਪਹੁੰਚੀ ਤਾਂ ਉਥੇ ਬਿਲਡਿੰਗ ਮਾਲਕ ਅਤੇ ਉਸ ਦੇ ਸਮਰਥਕਾਂ ਨੇ ਖੂਬ ਹੰਗਾਮਾ ਹੋਇਆ ਅਤੇ ਡਿੱਚ ਅੱਗੇ ਆ ਕੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਬਿਲਡਿੰਗ ਮਾਲਕ ਨੇ ਤਾਂ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੂੰ ਨਿਆਂ ਨਾ ਮਿਲਿਆ ਤਾਂ ਉਹ ਨਿਗਮ ਦੀ ਬਿਲਡਿੰਗ ਦੇ ਸਾਹਮਣੇ ਆਤਮਦਾਹ ਕਰ ਲਵੇਗਾ। ਬਿਲਡਿੰਗ ਮਾਲਕ ਦਾ ਇਹ ਕਹਿਣਾ ਸੀ ਕਿ ਉਸ ਦਾ ਪਰਿਵਾਰ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਕੇ ਕਾਫੀ ਦੁਖੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਨਿਗਮ ਪੱਖਪਾਤ ਵਾਲੀ ਕਾਰਵਾਈ ਕਰ ਰਿਹਾ ਹੈ।
ਮਤਲਬ ਦੀ ਗੱਲ ਇਹ ਹੈ ਕਿ ਇਨ੍ਹਾਂ ਦੁਕਾਨਾਂ ਦੀ ਸ਼ਿਕਾਇਤ ਖੇਤਰ ਦੇ ਕਾਂਗਰਸੀ ਕੌਂਸਲਰ ਵਿਪਨ ਚੱਢਾ ਵੱਲੋਂ ਹੀ ਕੀਤੀ ਜਾ ਰਹੀ ਹੈ ਅਤੇ ਕੁਝ ਦੁਕਾਨਾਂ ਵੀ ਕਾਂਗਰਸੀ ਪਰਿਵਾਰ ਦੀਆਂ ਹੈ। ਇਨ੍ਹਾਂ ਦੁਕਾਨਾਂ ਨੂੰ ਲੈ ਕੇ ਕਾਂਗਰਸੀਆਂ 'ਚ ਹੀ ਪਿਛਲੇ ਲੰਬੇ ਸਮੇਂ ਤੋਂ ਖਿਚਾਅ ਚਲ ਰਿਹਾ ਹੈ। ਕਾਂਗਰਸੀ ਵਿਧਾਇਕ ਅਤੇ ਬਾਕੀ ਕਾਂਗਰਸੀ ਦੁਕਾਨਾਂ ਬਣਾਉਣ ਵਾਲੇ ਪਰਿਵਾਰ ਨਾਲ ਹਨ ਪਰ ਫਿਰ ਵੀ ਨਿਗਮ ਦੇ ਕੌਂਸਲਰ ਦਾ ਕਹਿਣਾ ਹੈ ਕਿ ਕਾਰਵਾਈ ਕਰ ਦਿੱਤੀ ਹੈ ਅਤ ਦੁਕਾਨਾਂ ਕਾਫੀ ਹੱਦ ਤਕ ਤੋੜ ਦਿੱਤੀਆਂ ਹੈ।

PunjabKesari

ਪ੍ਰਤਾਪ ਬਾਗ ਵਾਲੀ ਬਿਲਡਿੰਗ ਨੂੰ ਮਾਲਕਾਂ ਨੇ ਖੁਦ ਤੋੜਣਾ ਕੀਤਾ ਸ਼ੁਰੂ
ਨਗਰ ਨਿਗਮ ਦੀ ਇਕ ਟੀਮ ਜਦੋਂ ਪ੍ਰਤਾਪ ਬਾਗ ਖੇਤਰ 'ਚ ਨਾਜਾਇਜ਼ ਰੂਪ ਨਾਲ ਬਣੀ ਕਾਰਨਰ ਵਾਲੀ ਬਿਲਡਿੰਗ ਨੂੰ ਤੋੜਨ ਪਹੁੰਚੀ ਤਾਂ ਉਥੇ ਬਿਲਡਿੰਗ ਮਾਲਕ ਪਹੁੰਚ ਗਏ, ਜਿਨ੍ਹਾਂ ਨੇ ਨਿਗਮ ਨੂੰ ਕਿਹਾ ਕਿ ਜੇਕਰ ਡਿੱਚ ਚਲਾਈ ਗਈ ਤਾਂ ਪੂਰੀ ਬਿਲਡਿੰਗ ਨੂੰ ਨੁਕਸਾਨ ਹੋਵੇਗਾ ਇਸ ਲਈ ਬਿਲਡਿੰਗ ਦਾ ਜੋ ਨਾਜਾਇਜ਼ ਹਿੱਸਾ ਹੈ ਉਸ ਨੂੰ ਤੁਰੰਤ ਲੇਬਰ ਲਾ ਕੇ ਤੋੜ ਲਿਆ ਜਾਏਗਾ। ਇਸ ਲਈ ਖੇਤਰ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਵੀ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਸਿਫਾਰਿਸ਼ ਕੀਤੀ, ਜਿਸ ਦੇ ਬਾਅਦ ਬਿਲਡਿੰਗ ਮਾਲਿਕ ਨੂੰ ਤੁਰੰਤ ਲੇਬਰ ਲਾਉਣ ਲਈ ਕਿਹਾ ਗਿਆ। ਖਾਸ ਗੱਲ ਇਹ ਰਹੀ ਕਿ ਨਿਗਮ ਨੇ ਉਥੇ ਪੁਲਸ ਫੋਰਸ ਦੀ ਤਾਇਨਾਤੀ ਕਰ ਦਿੱਤੀ ਅਤੇ ਨਿਗਮ ਸਟਾਫ ਨੂੰ ਉਥੇ ਬਿਠਾ ਦਿੱਤਾ ਤਾਂ ਕਿ ਬਿਲਡਿੰਗ ਨੂੰ ਤੋੜਨ ਦਾ ਕੰਮ ਤੇਜ਼ੀ ਨਾਲ ਚਲਦਾ ਰਹੇ। ਬਾਅਦ ਦੁਪਹਿਰ ਤੱਕ ਬਿਲਡਿੰਗ ਦਾ ਕਾਫੀ ਹਿੱਸਾ ਮਜ਼ਦੂਰਾਂ ਦੁਆਰਾ ਤੋੜਿਆ ਜਾ ਚੁੱਕਾ ਸੀ।

ਮਹਿੰਗੀਆਂ ਦੁਕਾਨਾਂ ਦੀ ਬਜਾਏ ਪੁਰਾਣੀਆਂ ਬਣੀਆਂ ਨੀਹਾਂ ਨੂੰ ਹੀ ਤੋੜ ਆਈ ਨਿਗਮ ਟੀਮ
ਨਗਰ ਨਿਗਮ ਦੀ ਇਕ ਟੀਮ ਨੇ ਅੱਜ ਰਾਮਾ ਮੰਡੀ ਤੋਂ ਢਿੱਲਵਾਂ ਜਾਂਦੀ ਸੜਕ 'ਤੇ ਵੀ ਕਾਰਵਾਈ ਕੀਤੀ, ਜਿਸ ਦੌਰਾਨ ਪੱਖਪਾਤ ਪੂਰਨ ਰਵੱਈਆ ਸਾਫ ਨਜ਼ਰ ਆਇਆ। ਨਿਗਮ ਦੀ ਇਸ ਟੀਮ ਨੇ ਇਕ ਪਲਾਟ 'ਚ ਸਾਲਾਂ ਪਹਿਲਾਂ ਹੋਈ ਦੁਕਾਨਾਂ ਦੀ ਨਿਸ਼ਾਨਦੇਹੀ ਅਤੇ ਛੋਟੀਆਂ-ਛੋਟੀਆਂ ਨੀਹਾਂ ਨੂੰ ਤਾਂ ਤੋੜ ਦਿੱਤਾ ਪਰ ਨਾਲ ਲੱਗਦੇ ਅਮਰ ਪੈਲੇਸ ਦੀ ਦੀਵਾਰ ਦੇ ਨਾਲ ਜੋ ਮਹਿੰਗੀ ਕਮਰਸ਼ੀਅਲ ਕਾਲੋਨੀ ਨਜਾਇਜ਼ ਕੱਟੀ ਜਾ ਰਹੀ ਹੈ, ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

PunjabKesari
ਇਲਾਕਾ ਨਿਵਾਸੀਆਂ 'ਚ ਚਰਚਾ ਰਹੀ ਕਿ ਖੇਤਰ ਦੇ ਇਕ ਕਾਂਗਰਸੀ ਕੌਂਸਲਰ, ਉਸਦੇ ਸਾਥੀਆਂ ਰਾਜਾ ਤੇ ਬਾਵਾ ਆਦਿ ਵੱਲੋਂ ਇਸ ਖੇਤਰ 'ਚ ਕਈ ਮਹਿੰਗੀਆਂ ਦੁਕਾਨਾਂ, ਜੋ 10ਗ80 ਸਾਈਜ਼ ਦੀਆਂ ਹਨ ਅਤੇ 60 ਤੋਂ 65 ਲੱਖ ਵਿਚ ਵੇਚੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕੱਟਣ ਦਿੱਤਾ ਜਾ ਰਿਹਾ ਹੈ ਅਤੇ ਉਥੇ ਹੀ ਸੜਕਾਂ ਦਾ ਨਿਰਮਾਣ ਤੱਕ ਕੀਤਾ ਜਾ ਰਿਹਾ ਹੈ, ਉਥੇ ਅੱਜ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਇਲਾਵਾ ਨਗਰ ਨਿਗਮ ਦੀ ਟੀਮ ਨੇ ਜਮਸ਼ੇਰ ਰੋਡ 'ਤੇ ਇਕ ਕਾਲੋਨੀ ਦੀ ਐਕਸਟੇਂਸ਼ਨ ਵੱਜੋਂ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਨੂੰ ਵੀ ਤੋੜ ਦਿੱਤਾ।

ਮੰਡੀ ਫੈਂਟਨਗੰਜ ਵਿਚ ਬਣਿਆ ਨਾਜਾਇਜ਼ ਹੋਟਲ ਹੋਵੇਗਾ ਸੀਲ
ਪਿਛਲੇ ਸਮੇਂ ਦੌਰਾਨ ਮੰਡੀ ਫੈਂਟਨਗੰਜ ਖੇਤਰ 'ਚ ਇਕ ਪੁਰਾਣੀ ਬਿਲਡਿੰਗ ਨੂੰ ਤੋੜ ਕੇ ਬਣਾਏ ਗਏ ਹੋਟਲ ਵਾਲੀ ਨਾਜਾਇਜ਼ ਿਬਲਿਡੰਗ ਨੂੰ ਨਗਰ ਨਿਗਮ ਨੇ ਸੀਲ ਕਰਨ ਤਿਆਰੀ ਕਰ ਲਈ ਹੈ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਅੱਜ ਦੱਸਿਆ ਕਿ ਇਸ ਬਿਲਡਿੰਗ ਦੇ ਸੀ. ਐੱਲ. ਯੂ. ਬਾਰੇ ਪਤਾ ਕਰਵਾਇਆ ਜਾਵੇਗਾ ਅਤੇ ਜੇਕਰ ਬਿਲਡਿੰਗ ਮਾਲਕ ਨੇ ਸੀ. ਐੱਲ. ਯੂ. ਫੀਸ ਜਮ੍ਹਾ ਨਹੀਂ ਕਰਵਾਈ ਜਾਂ ਨਕਸ਼ਾ ਪਾਸ ਨਾ ਕਰਵਾਇਆ ਹੋਇਆ ਤਾਂ ਬਿਲਡਿੰਗ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਆਉਣ ਵਾਲੇ ਸਮੇਂ 'ਚ ਸੀਲ ਵੀ ਕੀਤਾ ਜਾ ਸਕਦਾ ਹੈ।


shivani attri

Content Editor

Related News