ਫਗਵਾੜਾ ਗੇਟ ਵਿਖੇ ਨਾਜਾਇਜ਼ ਉਸਾਰੀ ਢਾਹੁਣ ਗਈ ਨਿਗਮ ਦੀ ਟੀਮ ਨੂੰ MLA ਰਮਨ ਅਰੋੜਾ ਨੇ ਰੋਕਿਆ

03/13/2023 4:37:08 PM

ਜਲੰਧਰ (ਸੋਨੂੰ)- ਜਲੰਧਰ ਦੇ ਫਗਵਾੜਾ ਗੇਟ ਇਲੈਕਟ੍ਰਾਨਿਕ ਮਾਰਕੀਟ 'ਚ ਨਾਜਾਇਜ਼ ਉਸਾਰੀਆਂ ਢਾਹੁਣ ਗਈ ਨਗਰ ਨਿਗਮ ਦੀ ਟੀਮ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ਰੋਕਿਆ। ਦੱਸ ਦੇਈਏ ਕਿ ਨਗਰ ਨਿਗਮ ਦੀ ਟੀਮ ਇੱਕ ਨਿੱਜੀ ਦੁਕਾਨ 'ਤੇ ਕਾਰਵਾਈ ਕਰ ਰਹੀ ਸੀ ਕਿ ਬਾਜ਼ਾਰ ਦੇ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਮੌਕੇ 'ਤੇ ਬੁਲਾਇਆ। ਜਿਸ ਤੋਂ ਬਾਅਦ ਕਾਰਵਾਈ ਰੋਕ ਦਿੱਤੀ ਗਈ।

PunjabKesari

ਇਸ ਸਬੰਧੀ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਇਸ ਦੁਕਾਨ ਦੀ ਡੇਢ ਮੰਜ਼ਿਲ ਪਾਸ ਸੀ ਅਤੇ ਇਸ 'ਤੇ ਹੋ ਰਹੀ ਉਸਾਰੀ ਲਈ ਨਿਗਮ ਨੂੰ ਪੱਤਰ ਦਿੱਤਾ ਗਿਆ ਹੈ ਕਿ ਜੋ ਵੀ ਬਣਦਾ ਹੈ ਉਹ ਸਾਡੇ ਕੋਲੋਂ ਲਿਆ ਜਾਵੇ। ਨਿਗਮ ਦੀ ਟੀਮ ਨੇ ਆਉਂਦਿਆਂ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦਾ ਕਾਫ਼ੀ ਕੀਮਤੀ ਸਾਮਾਨ ਉਪਰ ਪਿਆ ਹੈ, ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਸ਼ਾਮ ਨੂੰ ਬੈਠ ਕੇ ਮਾਮਲਾ ਆਰਾਮ ਨਾਲ ਹੱਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ

PunjabKesari

ਇਸ ਸਬੰਧੀ ਕਾਰਵਾਈ ਕਰਨ ਪਹੁੰਚੇ ਨਿਗਮ ਅਧਿਕਾਰੀ ਏ. ਟੀ. ਪੀ. ਸੁਖਦੇਵ ਨੇ ਦੱਸਿਆ ਕਿ ਇਸ ਦੁਕਾਨ ਦੀ ਡੇਢ ਮੰਜ਼ਿਲ ਤੱਕ ਇਮਾਰਤ ਪਾਸ ਸੀ ਅਤੇ ਉਸ ਤੋਂ ਬਾਅਦ ਨਾਜਾਇਜ਼ ਉਸਾਰੀ ਕੀਤੀ ਗਈ ਸੀ, ਜਿਸ ਲਈ ਅਸੀਂ ਨੋਟਿਸ ਵੀ ਭੇਜਿਆ ਸੀ ਅਤੇ ਅੱਜ ਅਸੀਂ ਆਈ. ਇਸ 'ਤੇ ਕਾਰਵਾਈ ਕਰਨ ਆਏ ਸੀ ਪਰ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਦੁਕਾਨਦਾਰ ਨੂੰ ਕੁਝ ਸਮਾਂ ਦਿੱਤਾ ਜਾਵੇ ਅਤੇ ਇਸ ਸਬੰਧੀ ਉਨ੍ਹਾਂ ਨੇ ਉਪਰੋਕਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ, ਇਸ ਲਈ ਇਹ ਕਾਰਵਾਈ ਰੋਕ ਦਿੱਤੀ ਗਈ।

ਇਹ ਵੀ ਪੜ੍ਹੋ:  ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ

PunjabKesari

ਇਹ ਵੀ ਪੜ੍ਹੋ:  ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News