IIT ਰੋਪੜ ਨੇ ਸ਼ੁਰੂ ਕੀਤੀ ਵਰਿਆਣਾ ਡੰਪ ਦੀ ਐਨਵਾਇਰਨਮੈਂਟ ਸਟੱਡੀ

12/10/2020 3:39:08 PM

ਜਲੰਧਰ (ਖੁਰਾਣਾ)— ਆਈ. ਆਈ. ਟੀ. ਰੋਪੜ ਦੀ ਟੀਮ ਨੇ ਬੁੱਧਵਾਰ ਤੋਂ ਵਰਿਆਣਾ ਵਿਚ ਸਥਿਤ ਸ਼ਹਿਰ ਦੇ ਮੇਨ ਡੰਪ ਦੀ ਐਨਵਾਇਰਨਮੈਂਟ ਸਟੱਡੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ 'ਚ ਬੁੱਧਵਾਰ ਉਥੋਂ ਦੇ ਸਿਵਲ ਇੰਜੀਨੀਅਰਿੰਗ ਮਹਿਕਮੇ ਦੇ ਡਾ. ਵਿਜੇ ਆਨੰਦ ਦੀ ਅਗਵਾਈ 'ਚ ਇਕ ਟੀਮ ਨੇ ਆ ਕੇ ਡੰਪ ਦਾ ਮੌਕਾ ਵੇਖਿਆ ਅਤੇ ਸਟੱਡੀ ਦਾ ਸਕੋਪ ਆਫ਼ ਵਰਕ ਮਿਥਿਆ। ਇਸ ਮੌਕੇ ਨਿਗਮ ਦੇ ਹੈਲਥ ਅਫ਼ਸਰ ਡਾ. ਸ਼੍ਰੀ ਕ੍ਰਿਸ਼ਨ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼

ਜ਼ਿਕਰਯੋਗ ਹੈ ਕਿ ਐਨਵਾਇਨਮੈਂਟ ਸਟੱਡੀ ਤਹਿਤ ਵਰਿਆਣਾ ਡੰਪ ਕਾਰਨ ਨੇੜਲੇ ਵੱਡੇ ਖੇਤਰਾਂ ਨੂੰ ਹੋ ਰਹੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਨਗਰ ਨਿਗਮ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਡੰਪ 'ਤੇ ਪਏ ਕੂੜੇ ਕਾਰਨ ਨੇੜਲੀ ਜ਼ਮੀਨ ਬੰਜਰ ਹੋ ਰਹੀ ਹੈ, ਉਥੇ ਹੀ ਕੂੜੇ ਤੋਂ ਨਿਕਲਦੇ ਪਾਣੀ ਕਾਰਨ ਇਕ ਵੱਡੇ ਖੇਤਰ ਦਾ ਜ਼ਮੀਨੀ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਆਈ. ਆਈ. ਟੀ. ਰੋਪੜ ਦੀ ਟੀਮ ਇਸ ਡੰਪ ਦੇ ਚਾਰੇ ਪਾਸੇ ਇਕ ਵੱਡੇ ਖੇਤਰ ਦਾ ਸਰਵੇ ਕਰ ਕੇ, ਸੈਂਪਲ ਆਦਿ ਲੈ ਕੇ ਹੋ ਰਹੇ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰੇਗੀ।

ਇਹ ਵੀ ਪੜ੍ਹੋ: ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ

ਐੱਨ. ਜੀ. ਟੀ. ਦੇ ਹੁਕਮਾਂ 'ਤੇ ਹੋ ਰਹੀ ਸਟੱਡੀ
ਸ਼ਹਿਰ ਦੇ ਵਧਦੇ ਪ੍ਰਦੂਸ਼ਣ ਅਤੇ ਵਰਿਆਣਾ ਡੰਪ ਕਾਰਣ ਨੇੜਲੇ ਵੱਡੇ ਖੇਤਰ ਨੂੰ ਆ ਰਹੀਆਂ ਸਮੱਸਿਆਵਾਂ ਕਾਰਨ ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਵਿਭਾਗ ਨੇ ਨਿਗਮ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਇਨ੍ਹਾਂ ਮਹਿਕਮਿਆਂ ਕਾਰਨ ਹੀ ਨਿਗਮ ਡੰਪ ਦੀ ਐਨਵਾਇਰਨਮੈਂਟ ਸਟੱਡੀ ਕਰਵਾ ਰਿਹਾ ਹੈ। ਸਟੱਡੀ ਦੌਰਾਨ ਜੇਕਰ ਉਲਟ ਰਿਪੋਰਟ ਆਉਂਦੀ ਹੈ ਤਾਂ ਐੱਨ. ਜੀ. ਟੀ. ਇਸ ਮਾਮਲੇ 'ਚ ਨਿਗਮ 'ਤੇ ਸਖ਼ਤੀ ਕਰ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ

ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਜਾ ਚੁੱਕੈ ਮਾਮਲਾ
ਡੰਪ ਨੇੜੇ ਵੱਡੀ ਰਿਹਾਇਸ਼ੀ ਆਬਾਦੀ ਦੇ ਹਜ਼ਾਰਾਂ ਲੋਕ ਇਹ ਦੋਸ਼ ਲਗਾ ਚੁੱਕੇ ਹਨ ਕਿ ਨਿਗਮ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਨਰਕ ਵਿਚ ਰਹਿਣਾ ਪੈ ਰਿਹਾ ਹੈ। ਕੁਝ ਸਮਾਂ ਪਹਿਲਾਂ ਇਕ ਐਡਵੋਕੇਟ ਨੇ ਆਪਣੇ ਪਲਾਟ ਵਿਚ ਬੂਟਿਆਂ ਦੇ ਹੋਏ ਨੁਕਸਾਨ ਲਈ ਵਰਿਆਣਾ ਡੰਪ ਤੋਂ ਨਿਕਲਦੇ ਗੰਦੇ ਪਾਣੀ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਇਸ ਸਬੰਧੀ ਇਕ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਕੀਤੀ ਸੀ। ਕਮਿਸ਼ਨ ਨੇ ਇਸ ਸ਼ਿਕਾਇਤ ਨੂੰ ਪ੍ਰਦੂਸ਼ਣ ਮਹਿਕਮੇ ਨੂੰ ਭੇਜ ਦਿੱਤਾ ਸੀ, ਜਿਸ ਕਾਰਨ ਪ੍ਰਦੂਸ਼ਣ ਮਹਿਕਮੇ ਨੇ ਜਲੰਧਰ ਨਿਗਮ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ।
ਇਹ ਵੀ ਪੜ੍ਹੋ: ਹੰਸ ਰਾਜ ਹੰਸ ਕਿਸਾਨੀ ਸੰਘਰਸ਼ ਨਾਲ ਕਰ ਰਿਹੈ ਗੱਦਾਰੀ, ਰਾਜ ਗਾਇਕ ਦੀ ਉਪਾਧੀ ਕਰੇ ਵਾਪਸ


shivani attri

Content Editor

Related News